ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਸਾਹਿਤ-ਰੂਪਾਂ ਨਾਲ ਸਾਂਝੇ ਵੀ ਹੋ ਸਕਦੇ ਹਨ। ਕਈ ਵਾਰੀ ਕਹਾਣੀ ਦਾ ਪਰਿਭਾਸ਼ਕ ਗੁਣ ਇਸ ਦਾ ਅੰਤ-ਮੁਖੀ (End-Oriented) ਹੋਣਾ ਦੱਸਿਆ ਜਾਂਦਾ ਹੈ, ਪਰ ਦਸਤੇਯੋਵਸਕੀ ਦੇ ਬਹੁਤ ਸਾਰੇ ਨਾਵਲ ਵੀ ਅੰਤ-ਮੁਖੀ ਹਨ, ਤਾਂ ਵੀ ਉਹ ਨਿੱਕੀ ਜਾਂ ਲੰਮੀ ਕਹਾਣੀ ਨਹੀਂ ਬਣ ਜਾਂਦੇ।

ਰੂਪ ਹਰ ਕਹਾਣੀ ਨੂੰ ਸਮਝਣ ਦੀ ਕੁੰਜੀ ਹੈ। ਇਸ ਵਿਚ ਮੁੱਖ ਗੱਲ ਇਹ ਹੁੰਦੀ ਹੈ ਕਿ ਇਸ ਵਿਚੋਂ ਉਭਰਦੇ ਇਕ ਬਿੰਬ ਨੂੰ ਪਛਾਣਿਆ ਜਾਏ। ਇਸ ਬਿੰਬ ਦੀ ਸਰਬੰਗੀ ਪੇਸ਼ਕਾਰੀ ਇਸ ਦੀ ਕਲਾ ਦਾ ਮਾਪ ਹੋਵੇ।

ਕਈ ਵਾਰੀ ਕਹਾਣੀਕਾਰ ਆਪਣਾ ਇਕ ਨਿਵੇਕਲਾ ਪੈਟਰਨ ਬਣਾ ਲੈਂਦੇ ਹਨ, ਜਿਵੇਂ ਕਿ ਅਗਲੇ ਲੇਖਾਂ ਵਿਚ ਕਿਤੇ ਕਿਤੇ ਧਿਆਨ ਦੁਆਇਆ ਗਿਆ ਹੈ। ਪਰ ਅਚੇਤ ਜਾਂ ਸੁਚੇਤ ਉਹ ਇਸ ਪੈਟਰਨ ਵਿਚ ਵੀ ਤਬਦੀਲੀਆਂ ਅਤੇ ਤਜ਼ਰਬੇ ਕਰਦੇ ਰਹਿੰਦੇ ਹਨ। ਇਸ ਲਈ ਹਰ ਕਹਾਣੀ ਦੇ ਰੂਪ ਦਾ ਵਿਸ਼ਲੇਸ਼ਣ ਉਸ ਦੇ ਆਪਣੇ ਪ੍ਰਕਾਰਜ ਦੇ ਸੰਦਰਭ ਵਿਚ ਹੀ ਕਰਨਾ ਪਵੇਗਾ।

ਅਗਲੇ ਲੇਖਾਂ ਵਿਚ ਨਿੱਕੀ ਕਹਾਣੀ ਨੂੰ ਵੱਖ ਵੱਖ ਆਂ ਪੱਧਰਾਂ ਉਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ - ਵਿਚਾਰ ਦੀ ਪੱਧਰ ਉਤੇ, ਪਾਤਰ ਦੀ ਪੱਧਰ ਉਤੇ, ਪੇਸ਼ ਕੀਤੇ ਗਏ ਯਥਾਰਥ ਦੀ ਪੱਧਰ ਉਤੇ, ਇਕ ਕਹਾਣੀ ਜਾਂ ਕਹਾਣੀ-ਸੰਗ੍ਰਹਿ ਜਾਂ ਸਮੁੱਚੇ ਕਹਾਣੀਕਾਰ ਦੀ ਪੱਧਰ ਉਤੇ। ਪਰ ਸਮੁੱਚੇ ਰੂਪ ਵਿਚ ਯਤਨ ਇਸ ਨੂੰ ਬਿੰਬ-ਰੂਪ ਵਿਚ ਗ੍ਰਹਿਣ ਕਰਨ ਅਤੇ ਇਸ ਦੀ ਸਰਬੰਗਤਾ, ਏਕਤਾ,ਇਕਜੁਟਤਾ ਦੇ ਆਧਾਰ ਉਤੇ ਪਰਖਣ ਦਾ ਕੀਤਾ ਗਿਆ ਹੈ। ਜਿਥੇ ਇਹ ਏਕਤਾਂ ਖੰਡਿਤ ਹੁੰਦੀ ਹੈ, ਉਥੇ ਇਸ ਦਾ ਸੰਭਵ ਕਾਰਨ ਅਤੇ ਰਚਨਾ ਉਧਰ ਇਸ ਦੇ ਅਸਰ ਨੂੰ ਦੇਖਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

73