ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬਿੰਬ ਪਛਾਨਣ ਅਤੇ ਅਰਥਾਉਣ ਦੀ ਸਮੱਸਿਆ


ਨਿੱਕੀ ਕਹਾਣੀ ਵਿਚ ਪੇਸ਼ ਕੀਤੇ ਗਏ ਮੂਲ ਬਿੰਬ ਨੂੰ ਪਛਾਨਣ ਅਤੇ ਅਰਥਾਉਣ ਵਿਚ ਆਉਂਦੀ ਮੁਸ਼ਕਲ ਨੂੰ ਪੇਸ਼ ਕਰਨ ਲਈ ਅਸੀਂ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਦੀ ਉਦਾਹਰਣ ਲੈ ਸਕਦੇ ਹਾਂ। ਇਸ ਕਹਾਣੀ ਨੂੰ ਸ਼ਾਇਦ ਹੀ ਹੈ ਕੋਈ ਸਾਹਿਤ ਪ੍ਰੇਮੀ ਨਾ ਜਾਣਦਾ ਹੋਵੇ। ਤਾਂ ਵੀ ਇਸ ਦਾ ਸਾਰ ਦੇ ਦੇਣਾ ਕੁਥਾਵੇਂ ਨਹੀਂ ਰਹੇਗਾ।

ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ। ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦ੍ਰਿਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁਦ ਕੇ ਪੈਂਦਾ ਹੈ ਕਿ "ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?"

ਜਿਵੇਂ ਕਿ ਪ੍ਰਤੱਖ ਹੈ, ਇਸ ਕਹਾਣੀ ਵਿਚ ਦੋ ਘਟਨਾਵਾਂ ਹਨ — ਵਲੀ ਕੰਧਾਰੀ ਵਲੋਂ ਸੱਟਿਆ ਪੱਥਰ ਰੋਕਣ ਵਾਲੀ ਅਤੇ ਚਲਦੀ ਗੱਡੀ ਰੋਕਣ ਵਾਲੀ। ਦੋ ਘਟਨਾਵਾਂ ਦਾ ਇਕੋ ਜਿੰਨੀ ਮਹੱਤਾ ਰਖਦੇ ਹੋਣਾ ਇਸ ਕਹਾਣੀ ਦੇ ਮੂਲ ਬਿੰਬ ਦੀ ਇਕਾਈ ਨੂੰ ਘਟਨਾ ਬਿੰਬ ਵਜੋਂ ਦੇਖ ਸਕਣਾ ਸੰਭਵ ਨਹੀਂ ਬਣਾਉਂਦਾ। ਇਸ ਕਹਾਣੀ ਦੇ ਪਲਾਟ ਦੇ ਤਿੰਨ ਪੜਾਅ ਹਨ - ਛੋਟੇ ਬਾਲੇ ਦਾ ਇਕੋ ਗੱਲ ਮੰਨਣ ਤੋਂ ਇਨਕਾਰ, ਉਸ ਵਲੋਂ ਪੰਜੇ ਸਾਹਿਬ ਦੇ ਸਾਕੇ ਦਾ ਦ੍ਰਿਸ਼ ਦੇਖਣਾ, ਅਤੇ ਫਿਰ ਪਹਿਲੀ ਗੱਲ ਮੰਨ ਜਾਣਾ, ਜਿਸ ਤੋਂ ਉਹ ਪਹਿਲਾਂ ਇਨਕਾਰ ਕਰਦਾ ਸੀ। ਇਹਨਾਂ ਦੋ ਘਟਨਾਵਾਂ ਅਤੇ ਤਿੰਨ ਪੜਾਆਂ ਪਿੱਛੇ ਕਿਸੇ

74