ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਕਤਾ ਨੂੰ ਦੇਖ ਸਕਣਾ ਸਾਡੇ ਬਹੁਤੇ ਆਲੋਚਕਾਂ ਲਈ ਮੁਸ਼ਕਲ ਸਾਬਤ ਹੋਇਆ ਹੈ। ਜਿੰਨੀਆਂ ਕੁ ਕੋਸ਼ਿਸ਼ਾਂ ਹੋਈਆਂ ਵੀ ਹਨ, ਉਸ ਮੰਤਕੀ ਤੌਰ ਉਤੇ ਮਣਾਵੀਆਂ ਨਹੀਂ ਲੱਗਦੀਆਂ। ਪਹਿਲਾਂ ਅਸੀਂ ਇਹਨਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਉਤੇ ਨਜ਼ਰ ਮਾਰ ਸਕਦੇ ਹਾਂ।

ਦੁੱਗਲ 'ਭੂਤ ਦੀ ਕਿਸੇ ਪ੍ਰੰਪਰਾਵਾਦੀ ਗੱਲ ਨੂੰ ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ ਦੀ ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਲਈ ਕਿਸੇ ਨਵ-ਦ੍ਰਿਸ਼ਟੀ ਰਾਹੀਂ ਇਸ ਤਰ੍ਹਾਂ ਪੇਸ਼ ਕਰ ਵਿਖਾਂਦਾ ਹੈ ਕਿ ਉਸ ਪੁਰਾਤਨ ਗੱਲ ਦੀ ਜਿਥੇ ਸਾਰਥਕਤਾ ਸਿਧ ਹੋ ਜਾਂਦੀ ਹੈ, ਓਥੇ ਉਸ ਵਿਚ ਨਵੇਂ ਅਰਥ ਵੀ ਭਰੇ ਨਜ਼ਰ ਪੈਂਦੇ ਹਨ। ਦੁੱਗਲ ਦੀ ਇਸ ਤਰ੍ਹਾਂ ਦੀ ਇਕ ਪ੍ਰਸਿਧ ਕਹਾਣੀ "ਕਰਾਮਾਤ" ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਦੇ ਪੰਜਾ ਲਾਉਣ ਦੀ ਘਟਨਾ ਨੂੰ ਮੰਨਵਾਉਣ ਲਈ ਉਹ ਇਕ ਮਨੋ-ਵਿਗਿਆਨਕ ਤੇ ਤਰਕਵਾਦੀ ਤਰੀਕਾ ਲਭਦਾ ਹੈ', ਡਾ. ਸਵਿੰਦਰ ਸਿੰਘ ਉੱਪਲ ਦਾ ਕਹਿਣਾ ਹੈ (ਪੰਜਾਬੀ ਕਹਾਣੀਕਾਰ, 1970, ਸਫ਼ਾ 204)।

ਪਰ ਇਸ ਕਹਾਣੀ ਦੇ ਸੰਦਰਭ ਵਿਚ ਇਸ ਤਰ੍ਹਾਂ ਨਾਲ ਪੇਸ਼ ਕੀਤੀ ਗਈ 'ਮਨੋਵਿਗਿਆਨ’ ਅਤੇ ‘ਤਰਕਵਾਦ' ਦੀ ਗੱਲ ਕਿਥੋਂ ਤਕ ਢੁਕਦੀ ਹੈ? ਜਾਨਾਂ ਦੀ ਬਾਜ਼ੀ ਲਾ ਕੇ ਰੋਕੀ ਗਈ ਗੱਡੀ ਇਕ ਸਚਾਈ ਹੈ। ਪਰ ਇਸ ਸਚਾਈ ਤੋਂ ਸਹਿਜ-ਸੁਭਾਅ 'ਧੰਨ ਨਿਰੰਕਾਰ' ਕਹਿ ਕੇ, ਇਕ ਹੱਥ ਨਾਲ ਰੋਕੇ ਗਏ ਪਹਾੜ ਵਾਲੀ ਘਟਨਾ ਨੂੰ ਸਚਿਆਂ ਸਿੱਧ ਕਰਨਾ ਮੰਤਕੀ-ਅਜੋੜਤਾ ਹੈ, ਤਰਕਵਾਦ ਨਹੀਂ। ਫਿਰ ਮਨੁੱਖੀ ਖੂਨ ਨਾਲ ਲੱਥ-ਪੱਬ ਮਾਹੌਲ ਤੋਂ ਹਿਰਾਸੇ ਹੋਏ ਬਾਲ-ਮਨ ਵਿਚ ਭਾਵਕ ਤੀਬਰਤਾ ਕਾਰਨ ਉਸ ਨੂੰ ਕੋਈ ਗੱਲ ਮੰਨਦਿਆਂ ਦਿਖਾ ਦੇਣਾ ਮਨੋ-ਵਿਗਿਆਨਕ ਸੂਝ ਤਾਂ ਹੈ, ਪਰ ਜੇ ਕਹਾਣੀ ਵਿਚਲਾ ਬਾਲ ਮੰਨ ਵੀ ਗਿਆ ਹੈ ਤਾਂ ਵੀ ਇਸ ਨਾਲ 'ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ' ਦੀ 'ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਕਿਵੇਂ ਹੋ ਜਾਂਦੀ ਹੈ? ਪਾਠਕ ਤਾਂ ਬਾਲ ਨਹੀਂ। ਉਹ ਤਾਂ ਕਹਾਣੀ ਵਿਚਲੀਆਂ ਦੋਹਾਂ ਘਟਨਾਵਾਂ ਤੋਂ ਬਾਲ-ਮਨ ਵਿਚ ਆਏ ਪ੍ਰੀਵਰਤਨ ਤੋਂ ਵੀ ਆਪਣੇ ਹੀ ਸਿੱਟੇ ਕੱਢੇਗਾ।

'ਮਨੁੱਖ ਵਾਤਾਵਰਣ ਦੇ ਅਧੀਨ ਵੀ ਤੁਰਦਾ ਹੈ ਤੇ ਵਾਤਾਵਰਣ ਨੂੰ ਆਪਣੇ ਅਧੀਨ ਕਰਨ ਦੀ ਸਮਰਥਾ ਵੀ ਰੱਖਦਾ ਹੈ। ਇਸ ਗੱਲ ਦੀ ਪੁਸ਼ਟੀ ਸਾਨੂੰ ਦੁੱਗਲ ਦੀ ਕਹਾਣੀ "ਕਰਾਮਾਤ" ਤੋਂ ਹੁੰਦੀ ਹੈ ਜਿਸ ਵਿਚ ਉਹ ਦੱਸਦਾ ਹੈ ਕਿ ਮਨੁੱਖੀ ਮਨ ਜੇ ਤਕੜਾ ਹੋਵੇ ਤਾ ਨੱਠੀ ਜਾਂਦੀ ਰੇਲ ਵੀ ਰੋਕੀ ਜਾ ਸਕਦੀ ਹੈ..." ਡਾ. ਦਲੀਪ ਕੌਰ ਟਿਵਾਣਾ ਦਾ ਖਿਆਲ ਹੈ (ਆਲੋਚਨਾ, ਜਿਲਦ 13, ਅੰਕ 1, ਸਾਲ 1967, ਸਫ਼ਾ 98)।

ਇਥੇ ਇਕ ਗੱਲ ਬੜੀ ਮਹੱਤਵਪੂਰਨ ਹੋ ਗਈ ਹੈ - ਵਾਤਾਵਰਣ ਦੀ, ਭਾਵੇਂ ਕਿ ਬਾਣੀ ਦੀ ਵਿਆਖਿਆ ਨਾਲ ਇਹ ਗੱਲ ਜੜੀ ਨਹੀਂ। ਅਸੀ ਦਾਰਸ਼ਨਿਕ ਲਫ਼ਜ਼ਾਂ ਵਿਚ

ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਦੌੜੀ ਜਾਂਦੀ ਰੇਲ ਨਹੀਂ ਆਉਂਦੀ। ਹਾਂ ਇਹ ਜ਼ਰੂਰ ਹੈ ਕਿ ਵਾਤਾਵਰਣ ਬਦਲਣ ਲਈ ਵੀ ਉਸੇ ਤਰ੍ਹਾਂ ਜਾਨ ਦੀ ਬਾਜ਼ੀ

75