ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਉਣੀ ਪੈਂਦੀ ਹੈ, ਜਿਸ ਤਰ੍ਹਾਂ ਨੱਠੀ ਜਾਂਦੀ ਰੇਲ ਨੂੰ ਰੋਕਣ ਲਈ, ਤੇ ਉਸ ਵਾਸਤੇ ਤਗੜੇ ਮਨੁੱਖੀ ਮਨ ਦੀ ਲੋੜ ਹੁੰਦੀ ਹੈ। ਪਰ ਇਹ ਤਾਂ ਕਹਾਣੀ ਵਿਚਲੀ ਘਟਨਾ ਦੀ ਵਿਆਖਿਆ ਹੈ, ਸਾਰੀ ਕਹਾਣੀ ਦੀ ਸੱਚਾਈ ਤਾਂ ਨਹੀਂ। ਤਾਂ ਕੀ ਗੁਰੂ ਨਾਨਕ ਦੀ ਪਹਾੜ ਰੋਕਣ ਵਾਲੀ ਗੱਲ ਇਕ ਵਾਧੂ ਭੂਮਿਕਾ ਸੀ?

ਚੰਗੀ ਸਾਹਿਤਕ ਕਿਰਤ ਵਿਚ, ਤੇ ਖ਼ਾਸ ਕਰਕੇ ਛੋਟੀ ਕਹਾਣੀ ਵਿਚ ਵਾਧੂ ਕੁਝ ਨਹੀਂ ਹੁੰਦਾ।

'ਆਧੁਨਿਕ ਮਨੋ-ਵਿਗਿਆਨ ਨੇ ਮਨੁੱਖ ਨੂੰ ਨਵੀਂ ਅੱਖ ਬਖ਼ਸ਼ੀ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ ਮਨੁੱਖਤਾ ਦੀ ਹੋਂਦ-ਵਿਧੀ ਉਸ ਦੇ ਛੋਟੇਪਣ ਰਾਹੀਂ ਹੀ ਕਾਰਜ ਕਰਦੀ ਹੈ। ਸਾਡੇ ਹੱਥਲੇ ਸੰਗ੍ਰਹਿ ਵਿਚ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਵਿਚ ਇਹ ਸੱਚ ਅਛੋਪਲੇ ਹੀ ਪੇਸ਼ ਹੋਇਆ ਹੈ। ਪੰਜਾ ਸਾਹਿਬ ਦੀ ਸਾਖੀ ਨੂੰ ਛੋਟੀ ਕਹਾਣੀ ਬਣਨ ਲਈ 'ਛੋਟੀ' ਮਨੁੱਖਤਾ ਦਾ ਸੰਜਮ ਸਵੀਕਾਰ ਕਰਨਾ ਪਿਆ ਹੈ, ਕਰਾਮਾਤ ਨੂੰ ਸੰਭਵ ਬਣਨ ਲਈ ਮਨੁੱਖ ਦੀ ਸਾਧਾਰਣਤਾ ਨਾਲ ਸੰਬੰਧਿਤ ਹੋਣਾ ਪਿਆ ਹੈ। ਚਰਿਤਰ ਦੀ ਸਾਧਾਰਣਤਾ ਸਦਕਾ ਹੀ ਕਹਾਣੀ ਸਮੇਂ ਅਤੇ ਸਥਾਨ ਨੂੰ ਵੀ ਸਾਧਾਰਣ ਪੱਧਰ ਉੱਪਰ ਰਖਦੀ ਹੈ, ਡਾ. ਹਰਿਭਜਨ ਸਿੰਘ ਨੇ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਕਥਾ ਪੰਜਾਬ ਦੀ ਭੂਮਿਕਾ ਵਿਚ ਟਿਪਣੀ ਕੀਤੀ ਹੈ (ਸਫ਼ਾ 8)।

ਸੋ ਜੇ ਪਹਿਲੇ ਦੇ ਕਥਨਾਂ ਵਿਚ ਜ਼ੋਰ 'ਮਹਾਨਤਾ' ਉਪਰ ਸੀ, ਤਾਂ ਇਸ ਬਚਨ ਵਿਚ ਜ਼ੋਰ 'ਸਾਧਾਰਣਤਾ' ਉਪਰ ਹੈ। ਪਹਿਲੀ ਘਟਨਾ ਨੂੰ 'ਸਾਧਾਰਣ' (ਭਾਵ, ਹੋਣ ਯੋਗ) ਦਰਸਾਉਣ ਲਈ, ਦੂਜੀ ਘਟਨਾ ਨੂੰ 'ਸਾਧਾਰਣ' ਕਹਿ ਦਿਤਾ ਗਿਆ ਹੈ, ਕਿਉਕਿ ਇਸ ਦੀ ਹੋਣ-ਯੋਗਤਾ ਉਪਰ ਤਾਂ ਸ਼ੱਕ ਹੀ ਨਹੀ। ਪਰ ਘਟਨਾ ਨਾ ਪਹਿਲੀ 'ਸਾਧਾਰਣ ਹੈ, ਨਾ ਦਜੀ। ਦੂਜੀ ਘਟਨਾ ਦੇ ਪਾਤਰ ਭਾਵੇਂ ਸਾਧਾਰਣ ਮਨੁੱਖ ਹੋਣ, ਪਰ ਉਹਨਾਂ ਦਾ ਕਾਰਨਾਮਾ ਲੱਖ ਦੀ ਸਾਧਾਰਣਤਾ ਨੂੰ ਨਹੀਂ — ਸਾਧਾਰਣ ਮਨੁੱਖ ਦੀ ਮਹਾਨਤਾ ਨੂੰ ਸਾਹਮਣੇ ਲਿਆਉਂਦਾ ਹੈ। ਨਾਲੇ, ਜੇ ਤਾਂ 'ਸਾਧਾਰਣਤਾ ਤੋਂ ਮਤਲਬ 'ਯਥਾਰਥ' ਹੈ, ਤਾਂ ਠੀਕ ਹੈ, ਪਰ ਜੇ ਇਸ ਦਾ ਮਤਲਬ ‘ਆਮ' ਤੋਂ ਹੈ, ਤਾਂ ਚਰਿਤਰ, ਸਮੇਂ ਤੇ ਸਥਾਨ ਦੀ ਸਾਧਾਰਣਤਾ ਨਾ ਕਹਾਣੀ ਲਈ ਲਾਜ਼ਮੀ ਹੈ, ਨਾ ਇਸ ਦਾ ਜ਼ਰੂਰੀ ਲੱਛਣ, ਭਾਵੇਂ ਕਿ ਇਹ ਇਸ ਨਾਲ ਬਮੇਲ ਵੀ ਨਹੀਂ।

ਤਾਂ ਫਿਰ, ਅਸੀਂ ਇਸ ਕਹਾਣੀ ਦੇ ਲੇਖਕ ਤੋਂ ਹੀ ਪੁਛ ਦੇਖੀਏ, ਕਿ ਇਹ ਕਹਾਣੀ ਕੀ ਕਹਿੰਦੀ ਹੈ?

"ਕਰਾਮਾਤ" ਨਾਂ ਦੀ ਕਹਾਣੀ ਵਿਚ ਇਕ ਆਦਮੀ ਦੀ ਕਰ-ਸਕਣ-ਦੀ-ਤਾਕਤ ਨੇ ਮੁਅਜਜ਼ੇ ਜਿਤਨਾ ਮਹਾਨ ਦਸਿਆ ਹੈ। ਗੁਰੂ ਨਾਨਕ ਨੇ ਹੰਕਾਰ ਤੇ ਤੰਗ-ਨਜ਼ਰੀ ਨਾਲ ਟੱਕਰ ਲਈ ਸੀ, ਅੱਜ ਗੁਰੂ ਨਾਨਕ ਦੇ ਅਨੁਆਈ ਹਉਮੈ ਤੇ ਅਨਿਆਂ ਚੀਕਦੀ ਦਹਾੜਦੀ ਟਰੇਨ ਨੂੰ ਰੋਕ ਲੈਂਦੇ ਹਨ। ਕਰਾਮਾਤ ਇਨਸਾਨ ਦਾ ਮੁਸ਼ਕਲ ਤੋਂ ਮੁਸ਼ਕਲ

76