ਉਤੇ ਹੋ ਸਕਦੀ ਹੈ।
ਕਿਸੇ ਸਾਹਿਤਕ ਰਚਨਾ ਦੀ ਪਕੜ ਜੀਵਨ ਦੇ ਯਥਾਰਥ ਦੇ ਮੰਤਕ ਉਤੇ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਸਰਬੰਗੀ ਬਿੰਬ ਉਹ ਪੇਸ਼ ਕਰ ਸਕੇਗੀ, ਅਤੇ ਹੋਰ ਸਰਬੰਗੀ ਬਿੰਬ ਦੀ ਵੱਖ ਵੱਖ ਪੱਧਰਾਂ ਅਤੇ ਕੰਨਾਂ ਤੋਂ ਵਿਆਖਿਆ ਓਨੀ ਹੀ ਵਧੇਰੇ ਸੰਭਵ ਹੋਵੇਗੀ। ਕਿਸੇ ਸਾਹਿਤਕ ਰਚਨਾ ਦੀ ਵੱਖ ਵੱਖ ਪੱਧਰਾਂ ਅਤੇ ਕੋਨਾਂ ਤੋਂ ਵਿਆਖਿਆ ਹੋ ਸਕਣਾ, ਇਸ ਨੂੰ ਡੂੰਘੀ ਕਲਾਤਮਕਤਾ ਦੇਂਦਾ ਅਤੇ ਸਮੇਂ ਅਤੇ ਵਿਅਕਤੀ ਦੀਆਂ ਸੀਮਾਂ ਤੋਂ ਮੁਕਤੇ ਕਰਦਾ ਹੈ।
ਆਪਣੀ ਉਪ੍ਰੋਕਤ ਸਾਰੀ ਬਹਿਸ ਦੀ ਵਿਆਖਿਆ ਲਈ ਅਸੀਂ ਉਪ੍ਰੋਕਤ ਸੰਗ੍ਰਹਿ ਵਿਚਲੀ ਕਹਾਣੀ ਰੱਬ ਦਿਸਦਾ ਕਿਉਂ ਨਹੀਂ? ਲੈ ਸਕਦੇ ਹਾਂ। ਸਾਡੀਆਂ ਸਾਰੀਆਂ ਧਾਰਨਾਵਾਂ ਇਸ ਕਹਾਣੀ ਦੇ ਵਸਤੂ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੋ ਸਕਦੀਆਂ ਹਨ। ਇਸ ਕਹਾਣੀ ਦਾ ਕਥਿਤ ਵਿਸ਼ਾ ਦੁੱਗਲ ਨੂੰ ਬਹੁਤ ਪਿਆਰਾ ਹੈ। ਇਸ ਵਲ ਦੁੱਗਲ ਮੁੜ ਮੁੜ ਧਰਤਦਾ ਹੈ। ('ਉਹ ਕੌਣ ਹੈ?' “ਰੱਬ ਹੈ ਕਿ ਨਹੀਂ?) ਅਤੇ ਇਸ ਵਿਸ਼ੇ ਬਾਰੇ ਦੁੱਗਲ ਬਹੁਤ ਗੰਭੀਰ ਹੈ। ਉਹ ਨਹੀਂ ਚਾਹੁੰਦਾ ਕਿ ਪਾਠਕ ਨੂੰ ਇਸ ਵਿਸ਼ੇ ਦੀ ਪਛਾਣ ਬਾਰੇ ਕੋਈ ਅਸਪਸ਼ਟਤਾ ਰਹਿ ਜਾਏ ਅਤੇ ਉਹ ਇਸ ਗੱਲ ਉਤੇ ਮਾਣ ਵੀ ਕਰਦਾ ਹੈ (ਮੇਰੀ ਕਹਾਣੀ ਕਲਾ ਵਿਚ) ਕਿ ਉਹ ਇਸ ਵਿਸ਼ੇ ਨੂੰ ਨਾ ਸਿਰਫ਼ ਨਿਭਾ ਹੀ ਸਕਿਆ ਹੈ, ਸਗੋਂ ਆਪਣੇ ਦ੍ਰਿਸ਼ਟੀਕੋਨ ਨੂੰ ਸਿੱਧ ਵੀ ਕਰ ਸਕਿਆ ਹੈ।
ਇਹ ਸਾਰੀਆਂ ਗੱਲਾਂ ਇਸ ਕਹਾਣੀ ਨੂੰ ਇਕ ਐਸੀ ਰਚਨਾ ਬਣਾ ਦੇਂਦੀਆਂ ਹਨ, ਜਿਸ ਵਿਚ ਲੇਖਕ ਆਪਣੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਬਾਰੇ ਵਧੇਰੇ ਉਤਸ਼ਾਹਤ ਹੈ। ਜਿਸ ਵਿਚ ਕਲਾ ਨੂੰ ਉਹ ਇਕ ਦਲੀਲ ਦੀ ਪੱਧਰ ਉਤੇ ਲੈ ਆਉਂਦਾ ਹੈ। ਸਾਰੀ, ਕਹਾਣੀ ਇਕ ਦਲੀਲ ਹੈ, ਉਸ ਨਿਰਣੇ ਦੇ ਹੱਕ ਵਿਚ ਜਿਹੜਾ ਲੇਖਕ ਅਖ਼ੀਰ ਉਤੋਂ ਕੱਢਦਾ ਹੈ। ਲੇਖਕ ਲਈ ਇਹ ਇਕ ਨਾਜ਼ਕ ਘੜੀ ਹੈ ਜੇ ਉਸ ਦੀ ਦਲੀਲ ਕੁਝ ਸਾਬਤ ਕਰਦੀ ਹੋਵੇ ਅਤੇ ਨਿਰਣਾ ਉਹ ਕੁਝ ਹੋਰ ਕੱਢ ਰਿਹਾ ਹੋਵੇ ਤਾਂ ਕਹਾਣੀ ਦਾ ਸਾਰਾ ਢਾਂਚਾ ਤਹਿਸ਼-ਨਹਿਸ਼ ਹੋ ਜਾਵੇਗਾ, ਅਤੇ ਇਸ ਕਹਾਣੀ ਦੇ ਵਿਸ਼ਲੇਸ਼ਣ ਤੋਂ ਪਤਾ ਇਹੀ ਲੱਗਦਾ ਹੈ ਕਿ ਦਲੀਲ ਅਤੇ ਨਿਰਣੇ ਵਿਚਕਾਰ ਸੰਬੰਧ ਸਥਾਪਤ ਨਹੀਂ ਹੋ ਰਿਹਾ। ਪਰ ਇਸ ਗੱਲ ਵਲ ਅਸੀਂ ਮਗਰੋਂ ਆਵਾਂਗੇ।
ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜੇ ਕੋਈ ਸਾਹਿਤਕ ਰਚਨਾ ਕੁਝ ਸਿੱਧ ਕਰਨ ਲੱਗ ਪਵੇ ਤਾਂ ਉਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਜਾਂਦੀ ਹੈ। ਅਸੀਂ ਇਹ ਵੀ ਕਹਿ ਆਏ ਹਾਂ ਕਿ ਵਿਚਾਰਧਾਰਾ ਪ੍ਰਚਾਰਨ ਲਈ ਉਤਸ਼ਾਹ ਵਿਸ਼ੇ ਨੂੰ ਇਕਹਿਰਾ, ਅਤੇ ਇਕ ਪੱਧਰ ਤਕ ਸੀਮਤ ਬਣਾ ਦੇਂਦਾ ਹੈ। ਇਹ ਗੱਲ ਵੀ ਸਾਹਿਤ ਦੇ ਕਲ-ਪੱਖ ਨੂੰ ਕਮਜ਼ੋਰ ਕਰਦੀ ਹੈ। ਅਤੇ ਜਿਥੋਂ ਤਕ ਇਸ ਵਿਸ਼ੇਸ਼ ਕਹਾਣੀ ਦਾ ਸੰਬੰਧ ਹੈ, ਹੋ ਸਕਦਾ ਹੈ ਕਿ ਕਈਆਂ ਨੇ ਇਹ ਜਾਨਣ ਵਿਚ ਦਿਲਚਸਪੀ ਹੀ ਨਾ ਹੋਵੇ ਕਿ ਰੱਬ ਦਿਸਦਾ ਕਿਉਂ ਨਹੀਂ। ਇਹਨਾਂ
82