ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੀਆਂ ਗੱਲਾਂ ਨੂੰ ਮੁੱਖ ਰਖਦਿਆਂ, ਕੀ ਅਸੀਂ ਇਸ ਕਹਾਣੀ ਨੂੰ ਚੰਗੀ ਸਾਹਿਤਕ ਕਿਰਤ ਮੰਨਣ ਤੋਂ ਇਨਕਾਰ ਕਰ ਦੇਈਏ? ਜੇ ਅਸੀਂ ਇਸ ਕਹਾਣੀ ਦੇ ਵਸਤੂ ਦਾ ਵਿਸ਼ਲੇਸ਼ਣ ਕਰਨ ਤੋਂ ਬਿਨਾਂ ਉਪਰੋਕਤ ਸਵਾਲ ਦਾ ਜਵਾਬ 'ਹਾਂ' ਵਿਚ ਦੇ ਦੇਂਦੇ ਹਾਂ ਤਾਂ ਅਸੀਂ ਆਪਣੇ ਸਿਧਾਂਤ ਅਤੇ ਦ੍ਰਿਸ਼ਟੀਕੋਨ ਸੰਬੰਧੀ ਵੀ ਉਹੀ ਉਤਸ਼ਾਹ ਦਿਖਾ ਰਹੇ ਹੋਵਾਂਗੇ, ਜਿਹੜਾ ਉਤਸ਼ਾਹ ਦਿਖਾਉਣ ਦਾ ਦੋਸ਼ ਅਸੀਂ ਇਸ ਰਚਨਾ ਉਤੇ ਲਾ ਰਹੇ ਹਾਂ। ਵਸਤੂ ਦਾ ਵਿਸ਼ਲੇਸ਼ਣ ਆਲੋਚਨਾ ਦੇ ਹਰ ਨਿਰਣੇ ਦਾ ਆਧਾਰ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਰਚਨਾ ਦੇ ਉੱਪਰ ਤਰੋਦਾ ਵਿਸ਼ਾ ਅਕਸਰ ਰਚਨਾ ਦੇ ਵਸਤੁ ਦੀ ਪਛਾਣ ਦੇ ਰਾਹ ਵਿਚ ਰੁਕਾਵਟ ਬਣਦਾ ਹੈ।

ਉਪ੍ਰੋਕਤ ਕਹਾਣੀ ਦੋ ਥਾਵਾਂ ਉਤੇ ਵਾਪਰ ਰਹੀ ਹੈ: ਇਕ, ਨਾਇਕ ਦੇ ਆਲੇ ਦੁਆਲੇ, ਸਿੱਧੀ ਉਸ ਨਾਲ; ਦੁਜੇ, ਉਸ ਤੋਂ ਕੁਝ ਹੱਟ ਕੇ ਪਰ ਉਸ ਦੇ ਗ੍ਰਹਿਣ—ਇੰਦਰਿਆਂ ਦੀ ਵਿੱਥ ਦੇ ਅੰਦਰ ਅੰਦਰ, ਜਿਸ ਕਰਕੇ ਉਹ 'ਸਿੱਧੀ' ਘਟਨਾ ਵਿਚ ਲੀਨ ਹੋਇਆ ਹੋਇਆ ਕੁਝ ਹਟ ਕੇ ਵਾਪਰ ਰਹੀ ਘਟਨਾ ਤੋਂ ਚੇਤੰਨ ਰਹਿ ਰਿਹਾ ਹੈ।

ਹੁਣ, ਜੇ ਅਸੀਂ ਲੇਖਕ ਮਗਰ ਚਲੀਏ ਤਾਂ ਸਾਨੂੰ ਕਹਾਣੀ ਦੀ ਸਾਰੀ ਵਸਤੂ ਸਿਰ ਭਾਰ ਖੜੀ ਦਿੱਸਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੱਡੀ ਵਿਚ ਮਿਲੇ ਵਿਅਕਤੀ ਨਾਲ ਨਾਇਕ ਨੇ ਬਚਪਨ ਬਿਤਾਇਆ ਹੈ। ਤਾਂ ਵੀ ਉਹ ਨਾਇਕ ਨੂੰ ਯਾਦ ਦੇ ਪਟ 'ਤੇ ਕਿਤੇ, ਦਿਖਾਈ ਨਹੀਂ ਦੇਂਦਾ। ਇਹ ਯਾਦ-ਸ਼ਕਤੀ ਦੀ ਉਕਾਈ ਹੈ, ਜੋ ਕਿ ਨਿਰੋਲ ਸਰੀਰਕ ਭੋਤਿਕ ਉਕਾਈ ਹੈ। ਇਤਫ਼ਾਕਨ ਉਕਾਈ ਦੇ ਆਧਾਰ ਉਤੇ ਕੋਈ ਵੀ ਸਚਾਈ ਸਿੱਧ ਨਹੀਂ' ਕੀਤੀ ਜਾ ਸਕਦੀ।

ਹਕੀਕਤ ਕੀ ਹੈ? ਸਾਰੀ ਕਹਾਣੀ ਵਿਚ ਬਿਆਨ ਕੀਤਾ ਗਿਆ ਵਸਤੂ ਏਨਾ ਬਲਵਾਨ ਹੈ ਕਿ ਨਾਇਕ ਇਸ ਦੇ ਪ੍ਰਭਾਵ ਹੇਠ, ਆਪਣੀ ਹਸਤੀ ਦੀਆਂ ਧੁਰ ਡੂੰਘਾਣਾਂ ਤਕ ਝੂਣਿਆਂ ਜਾਂਦਾ ਹੈ। ("ਉਹ ਆਦਮੀ ਜਿਹੜਾ ਸਵੇਰ ਤੋਂ ਮੇਰੀ ਜ਼ਿੰਦਗੀ ਵਿਚ ਇੰਜ ਬੇਤਕੱਲਫੀ ਨਾਲ ਵੜ ਆਇਆ ਸੀ...... ਇਕ ਆਦਮੀ ਜਿਹੜਾ ਕੁਝ ਘੰਟਿਆਂ ਵਿਚ ਮੇਰੇ 'ਤੇ ਇਤਨੀ ਮਹੱਬਤ ਤੇ ਇਤਨੇ ਪੈਸੇ ਲੁਟਾ ਕੇ ਚਲਾ ਗਿਆ ਸੀ"।) ਇਸ ਸ਼ਕਤੀਸ਼ਾਲੀ ਤਜ਼ਰਬੇ ਦੇ ਰੂਬਰੂ ਉਸ ਨੂੰ ਉਸ ਦਾ ਨਾਂ ਵੀ ਯਾਦ ਨਹੀਂ ਆਉਂਦਾ, ਉਹ ਉਸ ਨੂੰ 'ਪਛਾਣ ਤਕ ਨਹੀਂ ਸਕਦਾ'। ਇਹ ਅਵਸਥਾ ਉਸ ਲਈ ਇਕ ਭਾਵਕ ਸੰਕਟ ਪੈਦਾ ਕਰ ਰਹੀ ਹੈ ਜਿਸ ਸੰਕਟ ਦੀ ਸਥਿਤੀ ਵਿਚ ਉਹ 'ਪਾਣੀ ਪਾਣੀ ਹੋ ਰਿਹਾ ਹੈ, 'ਸ਼ਰਮਿੰਦਗੀ ਨਾਲ ਪਸੀਨਾ-ਪਸੀਨਾ ਹੋ ਰਿਹਾ' ਹੈ।

ਜਿਵੇਂ ਕਿ ਜ਼ਿੰਦਗੀ ਵਿਚ ਹੁੰਦਾ ਹੈ, ਸੰਕਟ ਵਿਚ ਫਸਿਆ ਮਨੁੱਖ 'ਸੁਝਾਅ’ ਵਲ ਤੋਂ ਤੀਬਰ ਰੁਚੀ ਰੱਖਦਾ ਹੈ, ਜੇ ਇਹ ਸੁਝਾਅ ਸੰਕਟ ਵਿਚੋਂ ਨਿਕਲਣ ਦਾ ਅਤੇ ਖੁੱਸ ਰਿਹਾ ਸਵੈ-ਵਿਸ਼ਵਾਸ ਬਹਾਲ ਕਰਨ ਦਾ ਯਕੀਨ ਦੁਆ ਰਿਹਾ ਹੋਵੇ, ਭਾਵੇਂ ਕਿੰਨਾ ਵੀ ਆਰਜ਼ੀ ਤੌਰ ਉਤੇ ਸਹੀ। ਅਸਲ ਵਿਚ ਕਹਾਣੀ ਦਾ ਵਸਤੂ ਪਰਾ-ਭੌਤਕ, ਪਰਾ-ਸਰੀਰਕ ਨਿਰਣੇ

83