ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਵਿਚਾਰਧਾਰਾ ਲੇਖਕ ਦੀ ਰਚਨਾ ਵਿਚ ਅਚੇਤ ਤੌਰ ਉਤੇ ਪਰਗਟ ਹੁੰਦੀ ਹੈ। - ਵਿਚਾਰਧਾਰਾ ਕਿਸੇ ਰਚਨਾ ਵਲ ਸਾਡੇ ਪ੍ਰਤਿਕਰਮ ਨੂੰ ਘੜਦੀ ਹੈ; - ਕਿਸੇ ਰਚਨਾ ਦੇ ਅੰਤਮ ਮੁਲਾਂਕਣ ਵਿਚ ਵਿਚਾਰਧਾਰਾ ਦਾ ਨਿਰਣਾਇਕ ਰੱਲ ਨਹੀਂ ਹੁੰਦਾ, ਆਦਿ।

ਇਹ ਅਤੇ ਇਸ ਤਰਾਂ ਦੇ ਹੋਰ ਬਹੁਤ ਸਾਰੇ ਸੂਤਰ ਸਾਡੇ ਸਾਹਮਣੇ ਸਮੱਸਿਆ ਬਣ ਕੇ ਆਉਂਦੇ ਹਨ, ਜਿਸ ਦਾ ਹਲ ਕੀਤਾ ਜਾਣਾ ਜ਼ਰੂਰੀ ਹੈ, ਜੇ ਅਸੀਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਬਾਰੇ ਠੀਕ ਨਿਰਣੇ ਕਰਨਾ ਚਾਹੁੰਦੇ ਹਾਂ।

ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਨੂੰ ਇਸ ਦੀ ਸਰਬੰਗਤਾ ਵਿਚ ਵਿਚਾਰੇ ਤੋਂ ਬਿਨਾਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਨੂੰ ਸਰਲ ਜਿਹੇ ਢੰਗ ਨਾਲ ਪੇਸ਼ ਕਰਨਾ ਅਤੇ ਸਾਹਿਤ ਦੇ ਮੁਲਾਂਕਣ ਵਿਚ ਵਿਚਾਰਧਾਰਾ ਨੂੰ ਨਿਰਣਾਇਕ ਸਥਾਨ ਦੇਣਾ ਪੰਜਾਬੀ ਸਾਹਿਤ-ਚਿੰਤਨ ਦੇ ਦੋ ਉਘੜਵੇਂ ਰੋਗ ਰਹੇ ਹਨ। ਅਤੇ ਇਸ ਰੋਗ ਦਾ ਸ਼ਿਕਾਰ ਦੋਵੇਂ ਧਿਰਾਂ ਹੀ ਰਹੀਆਂ ਹਨ - ਜਿਹੜੇ ਸਾਹਿਤ ਅਤੇ ਵਿਚਾਰਧਾਰਾ ਨੂੰ ਅਨਿੱਖੜ ਸਮਝਦੇ ਹਨ, ਉਹ ਵੀ, ਅਤੇ ਜਿਹੜੇ ਵਿਚਾਰਧਾਰਾ ਨੂੰ ਸਾਹਿਤ ਤੋਂ ਬਾਹਰੀ ਚੀਜ਼ ਸਮਝਦੇ ਹਨ, ਉਹ ਵੀ।

ਸਰਲ ਜਿਹੇ ਢੰਗ ਨਾਲ ਲਏ ਗਏ ਨਿਰਣੇ ਹੁਣ ਥੋੜ੍ਹੇ ਬਹੁਤੇ ਫ਼ਰਕਾਂ ਨਾਲ ਸਾਡੀ ਸਾਹਿਤਾਲੋਚਨਾ ਦੀ ਲਗਭਗ ਸਾਂਝੀ ਰਾਇ ਬਣ ਚੁੱਕੇ ਹਨ। ਮੋਟੇ ਤੌਰ ਉਤੇ ਇਹ ਨਿਰਣੇ ਇਸ ਪ੍ਰਕਾਰ ਸੂਤ੍ਰਿਤ ਕੀਤੇ ਜਾ ਸਕਦੇ ਹਨ:

ਜਿਸ ਚੀਜ਼ ਨੂੰ ਅੱਜ ਅਸੀਂ ਨਿੱਕੀ ਕਹਾਣੀ ਕਹਿੰਦੇ ਹਾਂ, ਉਹ ਅਸਲ ਵਿਚ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਅਤੇ ਸੁਜਾਨ ਸਿੰਘ ਨਾਲ ਸ਼ੁਰੂ ਹੁੰਦੀ ਹੈ। ਇਹ ਵਿਚਾਰਧਾਰਕ ਨਿਰਣਾ ਹੈ ਜਾਂ ਨਹੀਂ?!)

ਇਹਨਾਂ ਤੋਂ ਪਹਿਲਾਂ ਦੇ ਕਹਾਣੀ ਲੇਖਕ (ਭਾਈ ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਆਦਿ) ਆਦਰਸ਼ਵਾਦੀ, ਆਦਰਸ਼ਵਾਦੀ-ਰੋਮਾਂਚਿਕ ਜਾਂ ਆਦਰਸ਼ਵਾਦੀ ਯਥਾਰਥਵਾਦੀ ਸਨ।

ਆਲੋਚਨਾਤਮਕ ਯਥਾਰਥਵਾਦ ਦਾ ਆਰੰਭ ਉਪਰਲੇ ਲੇਖਕਾਂ ਨਾਲ ਹੁੰਦਾ ਹੈ, ਜਿਨ੍ਹਾਂ ਦੇ ਅਗਲੇ ਵਿਕਾਸ ਵਿਚ ਸੁਜਾਨ ਸਿੰਘ, ਸੰਤ ਸਿੰਘ ਸੇਖ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ, ਧੀਰ, ਨਵਤੇਜ ਸਿੰਘ ਆਦਿ ਮਾਰਕਸਵਾਦੀ, ਸਮਾਜਵਾਦੀ, ਸਮਾਜਵਾਦੀ-ਯਥਾਰਥਵਾਦੀ ਹੋ ਨਿਬੜਦੇ ਹਨ। ਦੁੱਗਲ ਪ੍ਰਕਿਰਤੀਵਾਦੀ ਫ਼ਰਾਇਡਵਾਦੀ ਧਾਰਾ ਦਾ ਮੋਢੀ ਹੈ। ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ ਅਤੇ ਕੁਝ ਹੋਰ ‘ਨਿਰੋਲ ਯਥਾਰਥਵਾਦੀ' ਹਨ। ਇਸ ਦੇ ਇਲਾਵਾ ਕੁਝ ਲੇਖਕ ਨਕਸਲਵਾਦੀ, ਆਧੁਨਿਕਤਾਵਾਦੀ,ਪ੍ਰਯੋਗਵਾਦੀ ਆਦਿ ਵੀ ਹਨ। ਬਹੁਤੇ ਲੇਖਕ ਇੱਕੋ ਵੇਲੇ ਕਈ ਕੁਝ ਵੀ ਹਨ।

ਪੰਜਾਬੀ ਕਹਾਣੀ ਲੇਖਕਾਂ ਵਿਚੋਂ ਸਿਰਫ਼ ਪ੍ਰਕਿਰਤੀਵਾਦੀ ਅਤੇ ਫ਼ਰਾਇਡਵਾਦੀ

89