ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੋਈ ਮਾਰਕਸਵਾਦੀ ਮੰਤਵ ਕੰਮ ਕਰਦਾ ਦੇਖਿਆ ਜਾਂਦਾ ਹੈ।

ਕਈ ਵਾਰੀ ਲੇਖਕ ਦੀ ਸਮਾਜਕ ਸਥਿਤੀ ਤੋਂ ਵੀ ਉਸ ਦੀ ਵਿਚਾਰਧਾਰਾ ਬਾਰੇ ਨਿਰਣੇ ਕਰ ਲਏ ਜਾਂਦੇ ਹਨ, ਭਾਵੇਂ ਉਸ ਦੀ ਰਚਨਾ ਇਸ ਦੀ ਪੁਸ਼ਟੀ ਕਰੇ ਜਾਂ ਨਾ। ਸੰਤ ਸਿੰਘ ਸੇਖੋਂ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ ਅਤੇ ਸੁਰਜੀਤ ਸਿੰਘ ਸੇਠੀ ਨੂੰ ਸਰਵੋਦੇਵਾਦੀ ਕਿਹਾ ਹੈ। ਇਸ ਦਾ ਇੱਕੋ ਇਕ ਕਾਰਨ ਇਹ ਲੱਗਦਾ ਹੈ ਕਿ ਇਹ ਤਿੰਨੇ ਹੀ ਕਦੀ ਸਰਕਾਰੀ ਨੌਕਰੀ ਉਤੇ ਰਹੇ ਹਨ ਅਤੇ ਸਰਕਾਰੀ ਵਿਚਾਰਧਾਰਾ ਗਾਂਧੀਵਾਦ ਜਾਂ ਸਰਵੋਦੇਵਾਦ ਸੀ। ਡਾ. ਟੀ.ਆਰ. ਵਿਨੋਦ ਅਤੇ ਡਾ. ਗੁਰਚਰਨ ਸਿੰਘ ਨੇ ਦੁੱਗਲ ਨੂੰ 'ਜਿਉਂ' ਹੈ ਤਿਉ ਰਹੇ' ਦਾ ਪਰਚਾਰਕ ਅਤੇ 'ਹਾਕਮ ਸ਼ਰੇਣੀਆਂ ਦਾ ਧੂਤ' ਕਿਹਾ ਹੈ। ਜੇ ਇਸ ਤਰ੍ਹਾਂ ਦੇ ਕਥਨਾਂ ਪਿਛੇ ਵੀ ਕੋਈ ਨਿੱਜੀ ਕਾਰਨ ਕੰਮ ਨਾ ਕਰ ਰਹੇ ਹੋਣ ਤਾਂ ਇਹਨਾਂ ਦਾ ਇਕ ਪ੍ਰਤੱਖ ਕਾਰਨ ਇਹੋ ਦਿਸਦਾ ਹੈ ਕਿ ਦੁੱਗਲ ਸਰਕਾਰੀ ਕਰਮਚਾਰੀ ਸੀ ਅਤੇ ਸਰਕਾਰ ਦੇ ਪਰਚਾਰ ਮਾਧਿਅਮਾਂ ਨਾਲ ਸੰਬੰਧਤ ਸੀ।

ਲੇਖਕ ਦੀ ਵਿਚਾਰਧਾਰਾ ਸੰਬੰਧੀ ਨਿਰਣੇ ਕਰਨ ਦੇ ਹੋਰ ਵੀ ਕਈ ਆਧਾਰ ਹੈ ਸਕਦੇ ਹਨ, ਸਮੇਤ ਨਿੱਜੀ ਸਨਕਾਂ, ਦੋਸਤੀਆਂ, ਦੁਸ਼ਮਣੀਆਂ ਦੇ, ਜਿਨ੍ਹਾਂ ਕਰਕੇ ਅਸੀਂ ਕਿਸੇ ਲੇਖਕ ਨੂੰ ਕੋਈ ਖ਼ਾਸ ਫ਼ਤਵਾ ਜਾਂ ਲਕਬ ਦੇਣਾ ਹੀ ਚਾਹੁੰਦੇ ਹਾਂ। ਪਰ ਇਸ ਸੰਬੰਧ ਵਿਚ ਕੁਝ ਬੁਨਿਆਦੀ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਹਨ। ਪਹਿਲੀ, ਕਿ ਕਲਾ-ਕ੍ਰਿਤ ਵਿਚ ਵਿਚਾਰਧਾਰਾ ਪਛਾਨਣ ਦਾ ਸਵਾਲ ਦਾਰਸ਼ਨਿਕ (ਸੁਹਜ-ਵਿਗਿਆਨਕ) ਅਤੇ ਸਮਾਜਵਿਗਿਆਨਕ ਪ੍ਰਕਿਰਤੀ ਰਖਦਾ ਹੈ, ਅਤੇ ਇਸ ਨੂੰ ਇਸ ਦੀ ਪ੍ਰਕਿਰਤੀ ਅਨੁਸਾਰ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਦੂਜੀ ਗੱਲ, ਵਿਚਾਰਧਾਰਕ ਪਛਾਣ ਸੰਬੰਧੀ ਨਿਰਣਿਆਂ ਦਾ ਆਧਾਰ ਵੀ ਕਲਾ-ਕ੍ਰਿਤ ਦੇ ਸਰਬੰਗੀ ਵਿਸ਼ਲੇਸ਼ਣ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ। ਤੀਜੀ ਗੱਲ, ਵਿਚਾਰਧਾਰਕ ਪਛਾਣ ਅਤੇ ਕਲਾਤਮਕ ਪੱਖ ਤੋਂ ਮੁਲਾਂਕਣ ਇੱਕ ਚੀਜ਼ ਨਹੀਂ; ਅਤੇ ਨਾ ਹੀ ਕਲਾਤਮਕ ਪੱਖ ਤੋਂ ਮੁਲਾਂਕਣ ਵਿਚ ਵਿਚਾਰਧਾਰਕ ਪਛਾਣ ਦਾ ਨਿਰਣਾਇਕ ਰੋਲ ਹੋ ਸਕਦਾ ਹੈ। ਵਿਚਾਰਧਾਰਕ ਪਛਾਣ ਕਿਸੇ ਕਿਰਤ ਨੂੰ ਸਮਝਣ ਅਤੇ ਉਸ ਨਾਲ ਸਬੰਧਤ ਸੁਹਜ-ਵਿਗਿਆਨਕ ਅਤੇ ਗਿਆਨ-ਸ਼ਾਸਤ੍ਰੀ ਸਮੱਸਿਆਵਾਂ ਦੇ ਸਮਾਧਾਨ ਵਿਚ ਜ਼ਰੂਰ ਸਹਾਈ ਹੋ ਸਕਦੀ ਹੈ।

ਵਿਚਾਰਧਾਰਾਂ ਕੋਈ ਵਿਚਾਰਾਂ ਦਾ ਜੋੜ ਜਾਂ ਇਕੱਠ ਨਹੀਂ ਹੁੰਦਾ, ਸਗੋਂ ਇਹ ਵਿਚਾਰਾਂ ਦੇ ਇਕ ਸਿਸਟਮ ਵਾਂਗ ਹੋਂਦ ਰਖਦੀ ਹੈ। ਇਸ ਸਿਸਟਮ ਰਾਹੀਂ ਹੀ ਕੋਈ ਸਮਾਜ

ਇਸ ਦਾ ਕੋਈ ਅੰਗ - ਸ਼ਰੇਣੀ ਜਾਂ ਗਰੁੱਪ ਆਪਣੀ ਹੋਂਦ ਨੂੰ ਸਮਝਣ ਦੀ, ਇਸ ਦੀ ਆਖਿਆ ਕਰਨ ਦੀ, ਇਸ ਦੀ ਅਟੱਲਤਾ ਅਤੇ ਦੂਜਿਆਂ ਨਾਲ ਪ੍ਰਮੁਖਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਕਹਿਰੇ ਅਤੇ ਸਰਲ ਸਮਾਜਾਂ ਦੀ ਵਿਚਾਰਧਾਰਾ ਵੀ ਇਕਹਿਰੀ ਅਤੇ ਸਰਲ ਹੀ ਹੁੰਦੀ ਹੈ। ਜਿਉਂ ਜਿਉਂ ਸਮਾਜਕ ਬਣਤਰ ਜਟਿਲ ਹੁੰਦੀ ਜਾਂਦੀ ਹੈ; ਸਮਾਜ ਚਲੀਆਂ ਸ਼ਰੇਣੀਆਂ ਅਤੇ ਗਰੁੱਪਾਂ ਦੀ ਗਿਣਤੀ ਵਧਦੀ ਜਾਂਦੀ ਹੈ, ਸਮਾਜਕ ਸੰਬੰਧ

91