ਪੰਨਾ:ਨੂਰੀ ਦਰਸ਼ਨ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰ ਸਿੱਖੀ ਦੇ ਦੀਦਾਰੇ

ਸ਼ਰਫ਼ ਜੀ ਸੱਚੇ ਮੁਸਲਮਾਨ ਹਨ । ਆਪ ਨੇ ਹਣ ਤੀਕ ਕਈ ਨਜ਼ਮਾਂ ਇਸਲਾਮੀ ਰੰਗ ਵਿਚ, ਆਪਣੇ ਪੈਗੰਬਰ ਸਾਹਿਬ ਅਤੇ ਆਪਣੀ ਕੌਮ ਸਬੰਧੀ ਲਿਖੀਆਂ ਹਨ, ਪਰ ਕਿਧਰੇ ਭੁਲ ਕੇ ਵੀ ਅਜਾਈ ਪਕਸ਼ਪਾਤ ਆਪਣੀ ਰਚਨਾ ਵਿਚ ਨਹੀਂ ਆਉਣ ਦਿਤਾ | ਜਿਸ ਦਾ ਪਰਿਣਾਮ ਇਹ ਹੋਇਆ ਕਿ ਜਦ ਗੁਰੂ ਕੇ ਬਾਗ ਦੇ ਮੋਰਚੇ ਦੇ ਸਿਲਸਿਲੇ ਦੀਆਂ ਝਾਕੀਆਂ ਜਿਹੜੀਆਂ ਗੁਰ ਸਿੱਖੀ ਦੀ ਸ਼ਾਨ ਦੇ ਮਾਣ ਸਨ, ਆਪ ਨੇ ਵੇਖੀਆਂ ਤਾਂ ਸਹਿਜ ਸਭਾ ਦਾ ਦਿਲ · ਇਨਾਂ ਸੂਰਮਿਆਂ ਦੀ ਵਾਰਤਾ, ਸਹਿਨਸੀਲਤਾ ਅਤੇ ਉਦਾਰਤਾ ਤੇ ਆਦਰਸ਼ਤਾ ਦੀ ਦਾਦ ਦੇਣ ਲਈ ਤਿਆਰ ਹੋ ਗਿਆ ਅਤੇ ਆਪ ਨੇ ਪਹਿਲੀ ਵਾਰ ਆਪਣੀ ਕਲਮ ਨੂੰ ਗੁਰ-ਸਿੱਖੀ ਦੀ ਉਪਮਾ ਦੇ ਮੈਦਾਨ ਵਿਚ ਹਰਕਤ ਦਿੱਤੀ । | ਰੁਮਾਲਾ ਸਾਹਿਬ ਦੇ ਗੁਰਦਵਾਰੇ ਵਿਚ ਗੁਰੂ ਕਾ ਬਾਗ ਤੇ ਗੁਰੂ ਕਾ ਬਾਜ਼’ ਦੇ ਵਿਸ਼ਯ ਉਤੇ ਇਕ ਜ਼ੋਰਦਾਰ ਕਵਿਤਾ ਲਿਖ ਕੇ ਪੜੀ, ਸਰੋਤਿਆਂ ਤੇ ਸੁਣੀ ਅਤੇ ਦਿਲ ਖੋਲ ਕੇ ਪ੍ਰਸੰਸ਼ਾ ਕੀਤੀ । ਸਿੱਖ ਜਨਤਾ ਲਈ ਇਕ ਨਵਾਂ ਕਾਵਯ-ਰਸ ਫੁੱਲ ਖਿੜਿਆ । ਆਪ ਦੀ ਇਸ ਸਿੱਖੀ ਸੰਬੰਧਿਤ ਪਹਿਲੀ ਨਜ਼ਮ ਦੇ ਕਈ ਮਿਸਰੇ ਅਜੇ ਤੀਕ ਜ਼ਬਾਨਾਂ ਉੱਤੇ ਖੇਡਦੇ ਚਲੇ ਆਉਂਦੇ ਹਨ। ਉਸ ਤੋਂ ਬਾਦ ਫਿਰ ਕੀ ਸੀ, ਕਵੀ ਤੇ ਸੰਤਾ ਗਣ, ਦੋਹਾਂ ਨੂੰ ਗੁਰ ਸਿੱਖੀ ਸ਼ਾਨ ਨੇ ਅਜਿਹਾ ਨਸ਼ਾ ਚੜਾਈ ਰਖਿਆ ਕਿ ਸ਼ਰਫ ਜੀ ਦੀ ਕਲਮ ਦੇ ਘੋੜੇ ਨੇ ਨਵੀਂ ਤੋਂ ਨਵੀਂ ਫ਼ਤਹ ਪਾਣੀ ਅਰੰਭ ' ਕਰ ਦਿੱਤੀ, ਅਤੇ ਪੰਜਾਬੀ ਦੇ ਆਸ਼ਕਾਂ ਨੇ ਕਾਵਯ-ਫਲਵਾੜੀ ਦੇ ਭੰਵਰੇ ਬਣ ਕੇ ਨਵੇਂ ਤੋਂ ਨਵਾਂ ਰਸ ਚੱਖਣਾ ਸ਼ੁਰੂ ਕਰ ਦਿੱਤਾ । ਇਹ ਪੁਸਤਕ ਉਸ ਨਿੱਕੇ ਜਹੇ ਅੰਕੁਰ ਦਾ ਏਡਾ ਵਿਸਮਾਦ-ਉਪਜਾਊ ਆਕਾਰ ਹੈ ।