ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗ੍ਹਾਂ ਹੋ ਕੇ ਪੁੱਛਿਆ ਮੈਂ
ਖੁਸ਼ੀ ਵਾਲੇ, ਸੰਤਰੀ ਨੂੰ,
ਅੱਜ ਕੀਹਦੇ ਔਣ ਦੀਆਂ,
ਹੈਨ ਏ ਤਿਆਰੀਆਂ ?

ਮਾਰ ਕੇ ਜੈਕਾਰਾ ਅਗੋਂ
ਆਖਿਆ ਇਹ ਪੈਹਰੇ ਵਾਲੇ,
ਅੱਜ ਓਦ੍ਹੇ ਔਣ ਦੀਆਂ
ਜੱਗ ਤੇ ਨੇ ਵਾਰੀਆਂ ।

ਹੇਮ ਕੁੰਡ ਗੁਫਾ ਵਿਚੋਂ
ਜੇਹੜੇ ਚੰਦ ਨਿਕਲਕੇ ਤੇ,
ਸਾਰੀ ਹਿੰਦ ਅੰਦਰ ਹੈਨ
ਰਿਸ਼ਮਾਂ ਖਿਲਾਰੀਆਂ ।

ਓਸੇ *ਸ਼ਾਤਰ ਖ਼ਾਤਰ ਹੈ
ਅਰੰਭ ਸਾਰਾ ਹੋਯਾ ਹੋਯਾ
ਤੋਬਾ ਜਿਦ੍ਹੇ ਕੋਲੋਂ ਕੀਤੀ
ਵੱਡਿਆਂ ਖਿਡਾਰੀਆਂ ।

ਸ਼ਾਦੀ ਹੈ, ਪ੍ਰਸ਼ਾਦੀ ਹਾਥੀ
ਉਤੇ ਜਿਨ੍ਹੇ ਚੜ੍ਹ ਕੇ ਤੇ,
ਖੁਲ੍ਹ ਤੇ ਅਜ਼ਾਦੀ ਨਾਲ
ਝੂਲੀਆਂ ਅਮਾਰੀਆਂ ।

ਮਾੜੇ ਦਾ ਹਮੈਤੀ ਜੇਹੜਾ
+ਨੱਲੇ ਵੀ ਹਮੈਤੀ ਜੀਹਦੇ,
ਸਰ ਜਿਨੇ ਕੀਤੀਆਂ
ਮੁਹਿੰਮਾਂ ਹੈਨ ਭਾਰੀਆਂ ।


  • ਖਿਡਾਰੀਆਂ ਦਾ ਸਿਰੋਮਣੀ ।

+ਇਕ ਨਾਲੇ ਦਾ ਨਾਮ ਹੈ ।

੯੪.