ਪੰਨਾ:ਨੂਰੀ ਦਰਸ਼ਨ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਸਾਡੇ ਨੂੰ ਮੋਹਕੇ ਪਹਿਲੋਂ
ਲੱਗੇ ਪੌਣ ਜਦਾਈਆਂ ?'

ਆਖੇ ਕੋਈ 'ਗੋਬਿੰਦ ਪਿਆਰੇ !
ਏਹ ਕੀ ਹੋਏ ਯਰਾਨੇ ?
ਮਾਰੀ ਤੇਗ਼ ਵਿਛੋੜੇ ਵਾਲੀ
ਸਾਨੂੰ ਤੁਰਨ ਬਹਾਨੇ !'

ਕੋਈ ਕਹੇ 'ਸੁਣ ਯਾਰ ਪਿਆਰੇ,
ਤੀਰ ਕਮਾਨਾਂ ਵਾਲੇ !
ਸੀਨੇ ਸਾਡੇ ਫੱਟ ਨ ਜਾਵੀਂ
ਸਾਫ਼ ਨਿਸ਼ਾਨਾਂ ਵਾਲੇ ।'

ਕੋਈ ਕਹੇ 'ਅਸਾਂ ਸਭਨਾਂ ਰਲਕੇ
ਤੈਨੂੰ ਸ਼ਾਹ ਬਣਾਯਾ,
ਤੇ ਹੁਣ ਸਾਨੂੰ ਜਾਂਦੀ ਵਾਰੀ
ਕੀਹਦੇ ਹੱਥ ਫੜਾਯਾ ?'

ਕੋਈ ਕਹੇ 'ਜਦ ਚੋਰ ਚੋਰਾਂ ਦੀ
ਖੇਡੇ ਪੈਸੀ ਝੇੜਾ,
ਤੇਰੇ ਬਾਝੋਂ ਬੇਲੀ ਪਿਆਰੇ !
ਕਰਸੀ ਕੌਣ ਨਬੇੜਾ ?'

ਕੋਈ ਕਹੇ 'ਜੇ ਅਜ ਦੇ ਦਿਨ ਤੂੰ
ਕਿਹਾ ਨਾ ਮੰਨੇ ਮੇਰਾ,
ਜਾਹ ਫਿਰ ਸਾਡੀ ਯਾਰੀ ਟੁੱਟੀ
ਯਾਰ ਨਹੀਂ ਮੈਂ ਤੇਰਾ !'

ਨਾਲ ਜਿਨ੍ਹਾਂ ਦੇ ਖੇਡੇ ਭੁੜਕੇ
ਰੋ ਰੋ ਓਹ ਅੰਞਾਣੇ,
ਗੱਲਾਂ ਕਰਨ ਅਜੇਹੀਆਂ ਰਲਕੇ
ਕਮਲੇ ਹੋਣ ਸਿਆਣੇ।

੯੮.