ਪੰਨਾ:ਨੂਰੀ ਦਰਸ਼ਨ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਯਾ ਸੁਣ ਫਤਹ ਚੰਦ ਰਾਜਾ
ਦਰਦ ਵਿਛੋੜੇ ਭਰਿਆ,
ਡੋਬ ਪਏ ਤੇ ਧਰਤੀ ਡਿੱਗਾ
ਏਹ ਦੁਖ ਗਿਆ ਨਾ ਜਰਿਆ ।

ਮੱਛੀ ਨੀਰ ਵਿਛੁੰਨੀ ਵਾਂਗੂੰ
ਤੜਫੇ ਓਹਦੀ ਰਾਣੀ,
ਮੂੰਹ ਸਿਰ ਚੁੰਮੇ ਛਾਤੀ ਲਾਵੇ
ਕਹਿੰਦੀ ਇਹ ਸਵਾਣੀ:-

'ਗਈ ਨਿਮਾਣੀ ਰਾਣੀ, ਰਾਣੀ
ਤੈਨੂੰ ਪੁੱਤ ਬਣਾਯਾ,
ਵਾਹ ਗੋਬਿੰਦਾ, ਮੇਰੇ ਚੰਦਾ!
ਏਹ ਕੀ ਚੰਨ ਚੜ੍ਹਾਯਾ ?

ਹੁਣ ਮੈਂ ਕਿਸਨੂੰ ਗੋਦੀ ਦੇ ਵਿਚ
ਨਾਲ ਪਿਆਰ ਬਿਠਾਸਾਂ ?
ਦਿਲ ਮੇਰੇ ਤੇ ਦਰਸ ਤੇਰੇ ਦੀਆਂ
ਆਸਾਂ ਪਾਸਣ ਲਾਸਾਂ ।

ਤੋਤੇ ਵਾਂਗੂੰ ਮਿਠੀਆਂ ਗੱਲਾਂ
ਕਰ ਕਰ ਕੌਣ ਸੁਣਾਸੀ,
ਸਾਨੂੰ ਖਾਸੀ ਭੋਜਨ ਤੇਰਾ
ਭੋਗ ਕੌਣ ਹੁਣ ਲਾਸੀ ?

ਦੇਸ ਪੰਜਾਬ ਪਿਆਰਾ ਸਾਥੋਂ,
ਅਸੀਂ ਨਿਕਰਮੇ ਮਾੜੇ,
ਪੰਜ ਵਰਿਹਾਂ ਦੀ ਉਮਰਾ ਅੰਦਰ
ਚੱਲੇ ਮਾਰ ਦੁਗਾੜੇ,

ਸਖੀਆਂ ਵਾਂਗੂੰ ਝੁਰਮਟ ਪਾਯਾ,
ਅੱਖੋਂ ਹੰਝੂ ਕਿਰਦੇ,

੯੯.