ਪੰਨਾ:ਨੂਰੀ ਦਰਸ਼ਨ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮ ਗੋਬਿੰਦ ਪਿਆਰੇ ਸਭ ਨੂੰ
ਧੀਰਜ ਦੇਂਦੇ ਫਿਰਦੇ ।

ਜ੍ਯੋਂ ਜ੍ਯੋਂ ਦਰਦ ਵਿਛੋੜੇ ਅੰਦਰ
ਨੈਨ ਲੋਕਾਂ ਦੇ ਵਸਦੇ,
ਸ਼ੀਸ਼ਾ ਵੇਖ ਅਵਤਾਰੀ ਵਾਲਾ
ਤਿਉਂ ਤਿਉਂ ਗੁਰਜੀ ਹਸਦੇ ।

ਓਧਰ ਲੋਕੀ ਦੁਨੀਆਂ ਵਾਲੇ,
ਮੋਹ ਉੱਤੇ ਸਨ ਮਰਦੇ,
ਏਧਰ ਦਿਲ ਵਿਚ ਗੁਰ ਜੀ ਪ੍ਯਾਰੇ
ਗੱਲਾਂ ਏਹ ਸਨ ਕਰਦੇ:-

"ਚੰਦਾ ਆਖਣ ਵਾਲੇ ਮੈਨੂੰ
ਲੋਕ ਅੰਨ੍ਹੇ ਕੀ ਜਾਨਣ ?
ਹਿੰਦ ਅੰਦਰ ਕੁਰਬਾਨੀ ਵਾਲਾ ।
ਕੀ ਮੈਂ ਕਰਨਾ ਚਾਨਣ ?

ਏਹ ਕੀ ਜਾਨਣ ਏਹਨਾਂ ਬਦਲੇ
ਕੀ ਕੀ ਦੁਖ ਮੈਂ ਜਰਨਾ ?
ਕੀਕਰ ਸੀਸ ਪਿਤਾ ਜੀ ਦਾ ਮੈਂ
ਭੇਟ ਜ਼ੁਲਮ ਦੀ ਕਰਨਾ ?

ਏਹ ਕੀ ਜਾਨਣ ਏਹਨਾਂ ਬਦਲੇ
ਕੀ ਕੀ ਮੈਂ ਦੁਖ ਪਾਉਣੇ,
ਕੀਕਰ ਏਹਨਾਂ ਬਦਲੇ ਪੁਤਰ
ਕੰਧਾਂ ਵਿਚ ਚਿਨਾਉਣੇ ?

ਏਹ ਕੀ ਜਾਨਣ ਏਹਨਾਂ ਲਈ ਮੈਂ
ਕਿਦਾਂ ਬੰਸ ਲਟਾਉਣਾ ?
ਏਹ ਕੀ ਜਾਨਣ ਏਹਨਾਂ ਲਈ ਮੈਂ
ਸੂਲਾਂ ਅੰਦਰ ਭੌਣਾ ?

੧੦੦.