ਪੰਨਾ:ਨੂਰੀ ਦਰਸ਼ਨ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਰ ਪਿਆਰੇ ਚਿੱਲ੍ਹੇ ਵਿੱਚੋਂ,
ਪਰੀਆਂ ਵਾਂਗ ਉਡਾਏ । ਖ਼ਤ ਪਹੁੰਚਾਏ।
ਉੱਕੇ ਕਦੀ ਨ ਟੀਚੇ ਉੱਤੋਂ,
ਸਾਫ਼ ਨਿਸ਼ਾਨੇ ਲਾਏ । ਜਿੱਧਰ ਧਾਏ।
ਤੇਰੇ ਨੀਲੇ ਦੇ ਖ਼ੁਰ ਉੱਤੋਂ,
ਸੂਰਜ ਚੰਦ ਘੁਮਾਏ । ਉਤ੍ਹਾਂ ਚੜ੍ਹਾਏ।
ਸੁੰਦਰ ਕਲਗ਼ੀਆਂ ਵਾਲਿਆ ਤੇਰੇ,
ਸਖੀਆਂ ਗੀਤ ਬਣਾਏ । ਘਰ ਘਰ ਗਾਏ।
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਪੁਰ ਬਾਜ ਸੁਹਾਏ। ਗੁਰੂ ਜੀ ਆਏ।
ਧੀਰਜ ਦੇਵੇ ਬਾਜ ਤੇਰਾ ਉਹ,
ਬਾਗ਼ ਗੁਰੂ ਦੇ ਆਏ । ਭਰਮ ਮਿਟਾਏ।
ਸੰਗਤ ਦੇ ਵਿੱਚ ਅੰਮ੍ਰਿਤ ਵਾਲੇ,
ਸੋਹਣੇ ਛੱਟੇ ਲਾਏ । ਮੀਂਹ ਬਰਸਾਏ।
ਬਾਜਾਂ ਨਾਲ ਲੜਾਈਆਂ ਚਿੜੀਆਂ,
ਗਿੱਦੜ ਸ਼ੇਰ ਬਣਾਏ। ਜੁੱਧ ਕਰਾਏ।
ਧਰਮ ਸਚਾਈ ਬਦਲੇ ਪਿਆਰੇ,
ਚਾਰੇ ਲਾਲ ਕੁਹਾਏ । ਬੰਸ ਲੁਟਾਏ।
ਬਾਬੇ ਨਾਨਕ ਵਾਂਗੂੰ ਜੱਗ ਤੇ,
ਸਦਾ ਨਿਸ਼ਾਨ ਝੁਲਾਏ । ਬੂਟੇ ਲਾਏ।
ਇੱਕ ਓਂਕਾਰ ਅਕਾਲ ਪੁਰਖ ਦੇ,
ਸੁੰਦਰ ਸਬਕ ਪੜ੍ਹਾਏ । ਜੋ ਰਬ ਭਾਏ।
ਮਾਧੋ ਵਰਗੇ ਜਾਦੂਗਰ ਭੀ,
ਬੰਦੇ 'ਸ਼ਰਫ਼' ਬਣਾਏ । ਭਰਮ ਮਿਟਾਏ।
-- --

੧੦੭.