ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੱਥਰ ਦਿਲਾਂ ਦੇ ਡੱਕਰੇ ਹੋਏ ਸੁਣਕੇ,
ਗੱਲਾਂ ਆਪ ਦੀਆਂ ਜਹੀਆਂ ਸੱਚੀਆਂ ਸਨ ।
ਲਹੂ ਆਪਣਾ ਡੋਹਲ ਬੁਝਾਈਆਂ ਚਾ,
ਜੇੜ੍ਹੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ ।
ਸੱਚ ਕਵ੍ਹਾਂ ਮੈਂ ਖ਼ਾਲਸਾ ਧਰਨ ਦੀਆਂ,
ਕੰਧਾਂ ਗੁਰੂ ਜੀ ਓਦੋਂ ਤੇ ਕੱਚੀਆਂ ਸਨ।
'ਪਿਆਰੇ ਪੁੱਤ' ਕੁਹਾ ਕੇ ਯੁੱਧ ਅੰਦਰ,
ਲਾਈਆਂ ਇਨ੍ਹਾਂ ਨੂੰ ਤੁਸਾਂ ਹੀ ਬੱਚੀਆਂ ਸਨ ।
ਬਦਲੇ ਇੱਟਾਂ ਦੇ ਨੀਂਹਾਂ ਵਿਚ 'ਲਾਲ' ਦਿੱਤੇ,
ਤਾਂ ਇਹ ਸਿੱਖੀ ਦਾ ਮਹਲ ਤਿਆਰ ਹੋਇਆ ।
ਕਲਗ਼ੀ ਵਾਲੇ ਜੀ ! ਆਪ ਦੇ ਨਾਮ ਉੱਤੋਂ,
'ਸ਼ਰਫ਼' ਪੰਥ ਬਲਿਹਾਰ ਨਿਸਾਰ ਹੋਇਆ ।
--੦--
ਅਰਸ਼ੀ ਮਾਲਨ
ਦੇਵੀ ਸ੍ਵਰਗ ਜਗਤ ਦੀ ਮਹਾਰਾਣੀ,
ਦਿਲ ਦੇ ਮਹਿਲ ਅੰਦਰ ਡੇਰਾ ਲੌਣ ਵਾਲੀ ।
- ਖ਼ੁਮਰੇ ਵਾਂਗ ਜੋ ਗੁਟਕਦੀ ਵਿਚ ਗੱਲ੍ਹਾਂ
ਵਾਂਗ ਕਲੀਆਂ ਦੇ ਬੁੱਲ੍ਹ ਮੁਸਕੌਣ ਵਾਲੀ ।
ਅੱਖ ਬੰਦੇ ਦੀ ਸਜੀ ਫੁਰਕਾ ਕੇ ਤੇ,
ਮੁੱਖ ਚੂਨੀਆਂ ਵਾਂਗ ਭਖੌਣ ਵਾਲੀ ।
- ਕਬੂਤਰ ਵਰਗਾ ਜਾਨਵਰ ।
੧੦੯.