ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੀਆਂ ਅਨੰਦ ਪੁਰ
ਉੱਤੇ ਘੇਰਾ ਡਾਲ ਕੇ।

ਲਹਿੰਦੇ ਵਲ ਜਾਓ ਬੱਚਾ
ਹੜ੍ਹ ਵਾਂਗੂੰ ਚੜ੍ਹ ਆਓ,
ਘੱਲਿਆ 'ਅਜੀਤ' ਜੀ ਨੂੰ
ਪਿਤਾ ਨੇ ਸਿਖਾਲ ਕੇ।

ਦੁਜੀ ਗੁੱਠੋਂ ਆਪ ਆਏ
ਚੜ੍ਹ ਕੇ ਹਨੇਰੀ ਵਾਂਗੂੰ,
ਉੱਚ ਵਾਲੇ ਸਿੰਘ ਪੀਰ
ਨਾਲ ਲੈ ਕੇ ਬਾਲਕੇ।

ਸ਼ਾਹੀ ਫੌਜਾਂ ਨਾਲ ਆ ਕੇ
ਹੋਯਾ ਐਸਾ ਟਾਕਰਾ ਸੀ,
ਕਾਲ ਦਿਉਤਾ ਨੱਸ ਗਿਆ
ਜਾਨ ਨੂੰ ਸੰਭਾਲ ਕੇ।

ਤੇਗ਼ ਵਾਲੀ ਖੂੰਡੀ ਐਸੀ
ਵਾਹੀ ਸੀ 'ਅਜੀਤ' ਜੀ ਨੇ,
ਖਿੱਦੋ ਵਾਂਗ ਸੀਸ ਸੁੱਟੇ
ਧੜਾਂ ਤੋਂ ਉਛਾਲ ਕੇ।

ਜੇੜ੍ਹਾ ਆਯਾ ਸਾਮ੍ਹਣੇ ਉਹ
ਇੱਕ ਦਾ ਬਣਾਯਾ ਦੋ,
ਮਾਂ ਜਾਯਾ ਪੁੱਤ ਨ ਕੋਈ
ਵਾਰ ਗਿਆ ਟਾਲ ਕੇ।

ਗੋਰਾ ਗੋਰਾ ਮੁਖ ਜਿਨੂੰ
ਤੇਗ਼ ਦਾ ਵਿਖਾਲ ਦਿੱਤਾ,
ਓਸੇ ਦਾ ਕਲੇਜਾ ਆਂਦਾ
ਨਾਲੇ ਹੀ ਉਧਾਲ ਕੇ।

੧੨੪.