ਪੰਨਾ:ਨੂਰੀ ਦਰਸ਼ਨ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਪਾਸੋਂ ਚੱਟਦੀ ਸੀ
ਤੇਗ਼ ਦਸਮੇਸ਼ ਜੀ ਦੀ,
ਵੈਰੀਆਂ ਦੇ ਕਾਲਜੇ ਦਾ
ਖ਼ੂਨ ਭਾਲ ਭਾਲ ਕੇ।

ਇੱਕੋ ਪਰ ਵਾਲੀ ਪਰੀ
ਜੁੱਧ ਵਿੱਚ ਉੱਡ ਉੱਡ
ਰੱਤ ਵਾਲੇ ਸੁੱਟਦੀ ਸੀ
ਲਾਲ ਪਈ ਉਗਾਲ ਕੇ।

ਜੇੜ੍ਹਾ ਰਤਾ ਤੱਤਾ ਹੋਯਾ
ਤੱਤੇ ਤੱਤੇ ਤਾ ਉਹਨੂੰ,
ਧਾਰ ਨਾਲ ਠੰਢਾ ਕੀਤਾ
ਓਥੇ ਹੀ ਨੁਹਾਲ ਕੇ।

ਚੱਕੀਆਂ ਦੇ ਪੁੜਾਂ ਵਾਂਗੂੰ
ਦੋਹਾਂ ਤੇਗਾਂ ਫਿਰ ਫਿਰ,
ਦਾਣੇ ਵਾਂਗ ਰੱਖ ਦਿੱਤੇ
ਦਲ ਸੀ ਹੁਦਾਲ ਕੇ।

ਵੇਖ ਵੇਖ ਸੂਰਿਆਂ ਨੂੰ
ਸੂਬਾ ਸਰਹੰਦ ਵਾਲਾ,
ਪੁੱਛੇ ਅਜਮੇਰ ਚੰਦ
ਰਾਜੇ ਨੂੰ ਬਹਾਲ ਕੇ:-

ਸਿੱਖਾਂ ਦੇ ਸਰੀਰਾਂ ਨੂੰ ਹੈ
ਮਿੱਟੀ ਕੇੜ੍ਹੀ ਲੱਗੀ ਹੋਈ,
ਕੇੜ੍ਹੇ ਸੱਚੇ ਵਿੱਚ ਇਹ
ਬਣਾਏ ਹੋਇ ਨੇ ਢਾਲ ਕੇ?

ਪਿਛ੍ਹਾਂ ਭੀ ਇਹ ਹੱਟਦੇ ਨਹੀਂ
ਉਂਞ ਭੀ ਇਹ ਘੱਟਦੇ ਨਹੀਂ,

੧੨੫.