ਪੰਨਾ:ਨੂਰੀ ਦਰਸ਼ਨ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਕਦੇ ਨਹੀਂ ਥੱਕਦੇ ਨਹੀਂ
ਖੂਹਣੀਆਂ ਭੀ ਗਾਲ ਕੇ ?

ਅਜੇ ਤੀਕ ਮੱਤੇ ਹੋਏ
ਅੱਖੀਆਂ ਉਘੇੜਦੇ ਨਹੀਂ,
ਸੁੱਸਰੀ ਦੇ ਵਾਂਗ ਸਾਡੇ
ਦਿਲਾਂ ਨੂੰ ਸਵਾਲ ਕੇ।

ਪੈਰਾਂ ਤੋਂ ਪਿਆਦੇ ਭੀ ਇਹ
ਜੁਧ ਵਿੱਚ ਹੰਬਦੇ ਨਹੀਂ,
ਮੁੱਕ ਗਏ ਖਜ਼ਾਨੇ ਸਾਡੇ
ਕੋਤਲਾਂ ਨੂੰ ਪਾਲ ਕੇ।

ਮੁੱਠ ਮੁੱਠ ਛੋਲਿਆਂ ਤੇ
ਜਾਨ ਪਏ ਵਾਰਦੇ ਨੇ,
ਵੇਖੋ ਅਸੀਂ ਉੱਜੜੇ ਹਾਂ
ਬੱਕਰੇ ਖਵਾਲ ਕੇ।

ਅੱਗੋਂ ਇਹ ਜਵਾਬ ਦਿਤਾ
ਰਾਜੇ ਅਜਮੇਰ ਚੰਦ,
ਲੰਮੇ ਸਾਰੇ ਹਾਉਕੇ ਨਾਲ
ਤਨ ਮਨ ਜਾਲ ਕੇ।

ਕੀ ਮੈਂ ਦੱਸਾਂ ਖਾਂ ਸਾਹਿਬ!
ਇਹਨਾਂ ਨੂੰ ਕੀ ਕਰ ਦਿੱਤਾ,
ਪੰਜ ਪੰਜ ਘੁਟ ਪਾਣੀ
ਗੁਰੂ ਨੇ ਪਿਆਲ ਕੇ।

ਚਾੜ੍ਹ ਦਿੱਤੀ ਪਾਣ ਕੋਈ
ਜੱਗ ਕੋਲੋਂ ਵੱਖਰੀ ਹੀ,
ਤਿੱਖਾ ਜਿਹਾ ਖੰਡਾ ਵਿਚ
ਲੋਹੇ ਦਾ ਹੰਗਾਲ ਕੇ।

੧੨੬.