ਪੰਨਾ:ਨੂਰੀ ਦਰਸ਼ਨ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸ਼ਰਫ਼' ਅਜੇ ਵੇਖਿਆ ਕੀ
ਜੋਸ਼ ਹੈ ਤੂੰ ਸੂਰਿਆਂ ਦਾ,
ਛੋਲਿਆਂ ਦੇ ਵਾਂਗ ਫੌਜਾਂ
ਜਾਣਗੇ ਉਬਾਲ ਕੇ।
--o--


ਵਿਸਾਖੀ


ਕੁੱਖ ਮਾਤਾ ਗੁਜਰੀ ਦੀ ਹਰੀ ਭਰੀ ਕਰਨ ਵਾਲੇ,
ਹੱਮਾਂ ਜਦੋਂ ਭਰਨ ਲੱਗੇ ਮਾੜਿਆਂ ਦੀ ਰਾਖੀ ਦਾ।
ਖੰਡੇ ਵਾਲੇ ਕੰਡੇ ਵਿਚ ਸੰਗਤਾਂ ਦੇ ਹੌਸਲੇ ਨੂੰ,
ਤੋਲਿਆ ਦਸਮੇਸ਼ ਜੀ ਨੇ ਪਹਿਲੋਂ ਇੰਜ ਆਖੀ ਦਾ।
ਖਿੱਚਕੇ ਸਰੋਹੀ ਬੋਲੇ ਸੀਸ ਸਾਨੂੰ ਚਾਹੀਦਾ ਹੈ,
ਦੱਸੋ ਕੌਣ ਹੁਕਮ ਮੰਨੇ ਏਸ ਵੇਲੇ ਪਾਖੀ ਦਾ,
ਸੀਸ ਦਿਨ ਉੱਠਿਆ ਲਾਹੌਰ ਦਾ ਨਗੀਨਾ ਪਹਿਲੋਂ,
'ਦਯਾ ਸਿੰਘ' ਛੱਡ ਕੇ ਧਿਆਨ ਦੇਖਾ ਦਾਖੀ ਦਾ !
ਗੁੱਸੇ ਵਿਚ ਆਨ ਕੇ ਵਿਖਾਲ ਦਿਤਾ ਮੁੱਖ ਫਿਰ,
ਰੱਤ ਨਾਲ ਰੰਗੀ ਹੋਈ ਤੇਗ਼ ਲੋਹੇ ਲਾਖੀ ਦਾ ।
ਦੂਜਾ ਤੀਜਾ ਚੌਥਾ ਫੇਰ ਪੰਜਵਾਂ ਵੀ ਆਨ ਖਲਾ,
ਖੁੱਲ੍ਹ ਗਿਆ ਬੂਹਾ ਹੀ ਸ਼ਹੀਦੀਆਂ ਦੀ ਸਾਖੀ ਦਾ।
ਸਾਮ੍ਹਣੇ ਖਲਾਰ ਜ਼ਿੰਦਾ ਪੰਜ ਪਿਆਰੇ ਗੁਰੂ ਬੋਲੇ,
ਵੇਖ ਲੌ ਪਰੇਮੀਓਂ ! ਪਰੇਮ ਇੰਜ ਗਾਖੀ ਦਾ।
ਦੂਜੇ ਦਿਨ ਅੰਮ੍ਰਿਤ ਛਕਾ ਕੇ ਏਹਨਾਂ ਪਿਆਰਿਆਂ ਨੂੰ,
ਪੰਜਾਂ ਨੂੰ ਹੀ ਵਰ ਦਿਤਾ ਮੂੰਹੋਂ ਸਵਾ ਲਾਖੀ ਦਾ।

੧੨੭.