ਪੰਨਾ:ਨੂਰੀ ਦਰਸ਼ਨ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਸ ਦੇਸ਼ ਦਾ ਸਿੱਟਾ ਕੁਰਬਾਨੀਆਂ ਦਾ,
ਦੱਸੇ ਖੋਲ੍ਹ ਕੇ ਸਾਫ਼ ਇਸਰਾਰ ਕਲਗ਼ੀ ।
ਸਤਿ ਸ੍ਰੀ ਅਕਾਲ ਦਾ ਬਨੀ ਐੜਾ,
ਏਕਾ ਬਨੀ ਏ ਇਕ ਓਅੰਕਾਰ ਕਲਗ਼ੀ ।
ਸੂਰਜ ਮੁਖੜੇ ਦੇਸ਼ 'ਚ ਲੋ ਕੀਤੀ,
ਕਿਰਨਾਂ ਸੁੱਟੀਆਂ ਅਰਸ਼ ਵਿਚਕਾਰ ਕਲਗ਼ੀ ।
ਜਿਹਨੇ ਜ਼ਰਾ ਭੀ ਯੌਨ ਉਤ੍ਹਾਂ ਕੀਤੀ,
ਦਿਤਾ ਓਸ ਦਾ ਤੋੜ ਹੰਕਾਰ ਕਲਗ਼ੀ ।
ਤੇਰੀ ਕਲਗੀ ਤੋਂ ਸ਼ਾਹਾਂ ਦੇ ਤਾਜ ਸਦਕੇ,
ਤੇਰੇ ਤੁਰੇ ਤੋਂ ਵਾਰੀ ਹਜ਼ਾਰ ਕਲਗ਼ੀ ।
ਸੜੇ ਔੜ ਅਗਿਆਨ ਦੇ ਹਿਰਦਿਆਂ ਨੂੰ,
ਛੱਟੇ ਅੰਮ੍ਰਿਤ ਦੇ ਗਈ ਏ ਮਾਰ ਕਲਗ਼ੀ ।
ਚੰਦ ਦੂਜ ਦਾ 'ਸ਼ਰਫ਼' ਨਹੀਂ ਲੋਕ ਵੇਂਹਦੇ,
ਦਸਮ ਗਰੂ ਦੀ ਵੇਖੇ ਸੰਸਾਰ ਕਲਗ਼ੀ ।
--੦--

ਤੀਰ


ਨੀਲੇ ਘੋੜੇ ਵਾਲਿਆ ਅਨੰਦ ਪੁਰ ਦੇ ਪਾਂਧੀਆ ਵੇ,
ਕੋਠੇ ਤੇ ਖਲੋਤੜੀ ਨੂੰ ਮਾਰ ਗਿਓਂ ਹਾਏ ਤੀਰ ।
ਚੈਨ ਕਦੀ ਆਂਵਦਾ ਨਹੀਂ ਭਾਂਵਦਾ ਨਹੀਂ ਕੁਝ ਮੈਨੂੰ,
ਬਾਂਕੇ ਨੈਨਾਂ ਵਾਲਿਆ ਤੂੰ ਕੇਹੋ ਜਹੇ ਚਲਾਏ ਤੀਰ ।
ਕੇਹੜੀ ਗੁਫਾ ਵਿੱਚੋਂ ਆਯੋਂ ਲੈ ਕੇ ਮੇਰੇ ਮਾਰਨੇ ਨੂੰ,
ਬਿਰਹੋਂ ਦੀ ਪੁੱਠ ਵਿਚ ਪਿਆਰ ਦੇ ਬੁਝਾਏ ਤੀਰ ?

੧੨੯.