ਜਦੋਂ ਸਾਹਿਬਜ਼ਾਦਿਆਂ ਨੇ ਭਰੇ ਦਰਬਾਰ ਵਿੱਚ,
ਪਾਪੀਆਂ ਦੇ ਦਿਲਾਂ ਉੱਤੇ ਸੱਚ ਦੇ ਵਸਾਏ ਤੀਰ ।
ਬੋੱਲਿਆ ਦੀਵਾਨ-ਜੇਹੜੇ ਗੱਲਾਂ ਹੁਣੇ ਚੋਭਦੇ ਨੇ,
ਜਾਣ ਲਵੋ ਕੱਲ ਸਾਨੂੰ ਏਹਨਾਂ ਨੇ ਚੁਭਾਏ ਤੀਰ ।
ਚੰਦ ਦੋਵੇਂ ਕੰਧ ਵਿੱਚ ਚਿਣ ਕੇ ਉਹ ਜ਼ਾਲਮਾਂ ਨੇ,
ਕਹਿਰ ਦੇ ਕਲੇਜੇ ਵਿੱਚ ਜੋਸ਼ ਦੇ ਖੁਭਾਏ ਤੀਰ ।
ਲੋਕਾਂ ਲਈ ਵਾਰ ਦਿਤਾ ਪੁੱਤਾਂ ਅਤੇ ਮਾਪਿਆਂ ਨੂੰ,
ਖਾਧੇ ਜਾਨ ਆਪਣੀ ਤੇ ਦੁੱਖਾਂ ਦੇ ਪਰਾਏ ਤੀਰ ।
ਸ਼ੀਸ਼ੇ ਵਾਂਗੂੰ ਮੱਥੇ ਉੱਤੇ ਇਕ ਭੀ ਨਾ ਵੱਟ ਪਾਇਆ,
ਕੇਡੇ ਕੇਡੇ ਜ਼ਾਲਮਾਂ ਨੇ ਭਾਵੇਂ ਅਜ਼ਮਾਏ ਤੀਰ ।
ਮਾਛੀਵਾੜੇ ਵਿੱਚ ਤੇਰਾ ਚੱਲਣਾ ਉਹ ਕੰਡਿਆਂ ਤੇ,
ਪੱਥਰ ਚਿੱਤ ਬੰਦਿਆਂ ਦੇ ਦਿਲਾਂ ਨੂੰ ਚੁਭਾਏ ਤੀਰ ।
ਚਿੱਲਿਆਂ ਦੇ ਵਿੱਚ ਬੈਹਕੇ ਉਮਰ ਹੀ ਲੰਘਾਈ ਜਿਨ੍ਹਾਂ,
ਉਨ੍ਹਾਂ ਨੂੰ ਭੀ ਆਣਕੇ ਤੂੰ ਮਾਰਨੇ ਸਿਖਾਏ ਤੀਰ ।
ਪੱਤੇ ਨੂੰ ਭੀ ਤੋੜਨਾ ਜੋ ਹੱਤਿਆ ਪਛਾਣਦੇ ਸੀ,
ਓਨ੍ਹੀਂ ਹੱਥੀਂ ਸ਼ੇਰਾਂ ਉੱਤੇ ਤੂੰਹੇਂ ਮਰਵਾਏ ਤੀਰ ।
ਹੱਸ ਹੱਸ ਫੁਲ ਬਰਸਾਏ ਦੇਵੀ ਦਿਓਤਿਆਂ ਨੇ,
ਬੰਦੇ ਜਹੇ ਬੈਰਾਗੀ ਹੱਥ ਜਦੋਂ ਤੂੰ ਫੜਾਏ ਤੀਰ ।
ਤਖ਼ਤ-ਤਖ਼ਤਾ ਹੈਨ ਦੋਵੇਂ ਤੇਰੇ ਇੱਕੋ ਤੀਰ ਵਿੱਚ,
ਤੇਰੇ ਤੀਰ ਨਾਲ ਕੇੜ੍ਹਾ ਪ੍ਯਾਰਿਆ ਰਲਾਏ ਤੀਰ ।
ਆਜ਼ਮ ਸ਼ਾਹ ਦੇ ਕਾਲਜੇ ਨੂੰ ਵਿੰਨ੍ਹਦਾ ਏ ਜੇੜ੍ਹਾ ਜਾਕੇ,
ਤਖ਼ਤ ਤੇ ਬਹਾਦਰ ਸ਼ਾਹ ਨੂੰ ਓਹੋ ਹੀ ਬਹਾਏ ਤੀਰ ।
ਸੋਹਲ ਦਿਲਾਂ ਵਿੱਚ ਜੇਹੜੇ ਘਿਰਣਾਂ ਦੇ ਫੱਟ ਲਾਉਣ,
ਜਾਤਾਂ ਪਾਤਾਂ ਵਾਲੇ ਭੰਨ ਤੋੜ ਉਹ ਗਵਾਏ ਤੀਰ ।
ਅੰਮ੍ਰਿਤਾਂ ਦੇ ਛੱਟੇ ਮਾਰ ਚਾੜ੍ਹ ਦਿੱਤੀ ਪਾਣ ਐਸੀ,
ਕੱਚੇ ਤੰਦ ਧਾਗਿਆਂ ਦੇ ਫੜ ਕੇ ਬਣਾਏ ਤੀਰ ।
ਪੰਨਾ:ਨੂਰੀ ਦਰਸ਼ਨ.pdf/138
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੩੨.