ਪੰਨਾ:ਨੂਰੀ ਦਰਸ਼ਨ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਰ ਰੰਗ ਵਿੱਚ ਰਹਿਣ ਵਾਲਿਆ ਰੰਗੀਲਿਆ ਵੇ,
ਹਰ ਹਰ ਰੰਗ ਵਿੱਚ ਤੇਰੇ ਏਹ ਸੁਹਾਏ ਤੀਰ ।
'ਸ਼ਰਫ਼' ਤੇਰੇ ਵਾਰੀ ਤੂੰ ਮਜਾਜ਼ੀ ਦੀ ਕਮਾਨ ਵਿੱਚੋਂ,
ਦੁਨੀਆਂ ਦੇ ਸੀਨੇ ਤੇ ਹਕੀਕੀ ਦੇ ਚਲਾਏ ਤੀਰ ।
--o--


ਤਲਵਾਰ


ਬਸਤੇ ਵਾਲੇ ਨਿਕਲ ਮਿਆਨੋਂ
ਮੇਰੀ ਕਲਮ ਪਿਆਰੀ ।
ਕਰੀਂ ਮੁਹਿੰਮ ਮਿਰੀ ਸਰਸਾਰੀ
ਬਣ ਗਈ ਸਿਰ ਤੇ ਭਾਰੀ,
ਦਲ ਅਖਰਾਂ ਦੇ ਚੜ੍ਹ ਚੜ੍ਹ ਆਏ
ਤੂੰ ਹੈਂ ਇਕ ਵਿਚਾਰੀ,
ਕਲਗੀਧਰ ਦੀ ਤੇਗ਼ੋਂ ਲੈ ਗੁਣ,
ਬਣ ਜਾ ਤੇਗ਼-ਦੁਧਾਰੀ

ਨਿਕੇ ਨਿਕੇ ਹੱਥ ਅਜੇਹੇ
ਵਾਂਗ ਜੁਝਾਰ ਦਿਖਾਵੀਂ ।
ਕਾਗਜ਼ ਉੱਤੇ ਸ਼ੇਅਰਾਂ ਵਾਲੇ,
ਸੱਥਰ ਚਾ ਵਿਛਾਵੀਂ ।
ਦਸਮ ਗੁਰੂ ਜੀ ! ਤੇਗ਼ ਤੇਰੀ ਦੀ
ਕੀਕਰ ਸਿਫਤ ਸੁਣਾਵਾਂ ?
ਦੀਪ ਕੌਰ ਇਹ ਜਿਧਰ ਪਹੁੰਚੀ
ਸਾਂਭੇ ਪੁੱਤ ਨਾ ਮਾਵਾਂ,

੧੩੩.

੧੩੩.