ਭੁਲੇ ਹੋਏ ਬੰਦਿਆਂ ਨੂੰ “ਸ਼ਰਫ਼’ ਰਾਹੇ ਪਾਉਣ ਲਈ, ਸੁਰਗ ਦੀ ਡੰਡੀ ਤਲਵੰਡੀ ਉਹੋ ਆਇਆ ਨੂਰ । (ਸਫਾ ੩) ਜਿਧਰ ਵੱਗ ਗਈ ਸੁੰਦਰ ਨਿਗਾਹ ਤੇਰੀ, ਲੱਖਾਂ ਉਜੜੇ ਖੇਤ ਸਨ ਹਰੇ ਹੋਏ। (ਸਫਾ ੫) ਹਿੰਦ ਮੁਸਲਿਮ ਦੇਸਾਂਝਿਆ ਰਾਂਝਿਆ ਵੇ, ਸੰਗਤ ਬਾਵਰੀ ਹੋਈ ਏ ਹੀਰ ਤੇਰੀ। (ਸਫਾ ੫) ਰਖੇ ਰੁਤਬਾ ਹਮਾ ਦਾ ਛਾਂ ਓਹਦੀ, ਜੇਹੜੀ ਕੰਧ ਤੇ ਹੋਵੇ ਤਸਵੀਰ ਤੇਰੀ। (ਸਫਾ ੬) ਸ਼ਿਵ ਜੀ ਆਪ ਲਪੇਟ ਕੇ ਲਿਟਾਂ ਅੰਦਰ, ਹਥੀਂ ਆਪਣੀ ਨਾਗ ਦੀ ਥਾਂ ਕੀਤੀ । ਤੈਨੂੰ ਸੱਤਿਆਂ ਆਈ ਜੇ ਧ੫ ਕਿਧਰੇ, ਸਿਰ ਤੇ ਆਣ ਕੇ ਸਿੱਖਾਂ ਨੇ ਛਾਂ ਕੀਤੀ । (ਸਫਾ ੭} ਜਿਨਾਂ ਜਿਨਾਂ ਨੇ ਸੀਨੇ ਦੇ ਨਾਲ ਲਾਈ, ਤੇਰੀ ਗੋਦੜੀ ਦੀ ਪਾਟੀ ਲੀਰ ਚੁਖ ਚੁਮ । ਤਜ ਕਲਗੀਆਂ ਸਿਰਾਂ ਤੇ ਰਖ ਦਿਤੇ, ਮਥੇ ਉਨਾਂ ਦੇ ਸ਼ਭ ਤਕਦੀਰ ਜੁਮ ਚੁਮ । (ਸਫਾ ੧੧) ਪੰਚਮ ਗੁਰੂ ਮਹਾਰਾਜ ਇਹ; 'ਸ਼ਰਫ' ਜਿਨਾਂ, ਸਮੇਂ ਅੰਮ੍ਰਿਤ ਵਗਾਏ ਪੰਜਾਬ ਅੰਦਰ । (ਸਫਾ ੪੧) ਸਚ ਸਬਰ ਦਾ ਖੰਡਾ ਲੈਕੇ ਜਿਤ ਜ਼ੁਲਮ ਦੇ ਪਾਈ। (ਸਫਾ ੪੯) ਛੇਵੇਂ ਗੁਰੂ ਜੀ ਉੱਤੇ ਇਉਂ ਲਿਖਦੇ ਨੇ: ਵਿਚ ਫਕੀਰਾਂ ਗੁਰੁ ਕਰਾਵੇ । ਬਾਦਸ਼ਾਹਾਂ ਦਾ ਤਾਜ ਸੁਹਾਵੇ । (ਸਫਾ ੫੭) ਆਵਾਗੌਣੀ ਜੇਹਲ ਵਿਚੋਂ ਸ਼ਰਫ ਓਹੋ ਪਾਰ ਹੋਏ, ਪੋਲਾ ਜਿਨ੍ਹਾਂ ਫੜ ਲੀਤਾ ਰਬੀ ਸਰਕਾਰਾਂ ਦਾ। (ਸਫਾ ੭੩)
8.