ਪੰਨਾ:ਨੂਰੀ ਦਰਸ਼ਨ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦਸਮੇਸ਼ ਜੀ ਦਾ ਨਹੁੰ-ਦੂਜ ਦਾ ਚੰਦ

ਚੰਦ ਦੂਜ ਦਾ ਵੇਖ ਕੇ ਅੰਬਰਾਂ ਤੇ,
ਮਹਿਮਾਂ ਖਿੱਲਰੀ ਸਾਰੇ ਜਹਾਨ ਤੇਰੀ।
ਤੇਰੇ ਨੀਲੇ ਦੀ ਕਿਸੇ ਨੇ ਖੁਰੀ ਆਖੀ,
ਆਖੀ ਕਿਸੇ ਨੇ ਨੂਰੀ ਕ੍ਰਿਪਾਨ ਤੇਰੀ।
ਤੇਰੇ ਬਾਜ਼ ਦਾ ਕਿਸੇ ਨੇ ਖੰਭ ਜਾਤਾ,
ਜਾਤੀ ਕਿਸੇ ਨੇ ਬਾਂਕੀ ਕਮਾਨ ਤੇਰੀ।
ਤੇਰੇ ਕੇਸਾਂ ਦਾ ਆਖਿਆ ਕਿਸੇ ਕੰਘਾ,
ਕੀਤੀ ਕਿਸੇ ਨੇ ਕਲਗੀ ਪ੍ਰਵਾਨ ਤੇਰੀ।
ਲਾ ਕੇ ਜੱਗ ਜਹਾਨ ਨੇ ਟਿੱਲ ਸਾਰਾ,
ਭਾਵੇਂ ਕੀਤੀ ਏ ਸਿਫ਼ਤ ਬਿਆਨ ਤੇਰੀ।
ਪਰ ਮੈਂ ਇਹੋ ਹੀ ਆਖਾਂਗਾ ਗੁਰੂ ਸਾਹਿਬ,
ਨਹੁੰ ਭਰ ਨ ਦੱਸੀ ਗਈ ਸ਼ਾਨ ਤੇਰੀ।
ਕੇਸ ਗੜ੍ਹ ਦੀ ਜੂਹ ਬਖਸ਼ਿੰਦ ਅੰਦਰ,
ਚਮਕੀ ਇਸਤਰ੍ਹਾਂ ਜੋਤ ਭਗਵਾਨ ਤੇਰੀ।
ਮੋਏ ਹੋਏ ਕ੍ਰੋੜਾਂ ਹੀ ਹਿੰਦੀਆਂ ਨੂੰ,
ਕਰ ਗਈ ਜ਼ਿੰਦਾ 'ਮਸੀਹਾ' ਕ੍ਰਿਪਾਨ ਤੇਰੀ।
ਸੋਮਾਂ ਗੁਝੀਆਂ ਸ਼ਕਤੀਆਂ ਵਾਲੜਾ ਜੋ,
ਭਰਿਆ ਹੋਇਆ ਸੀ ਸ਼ਾਨ ਪ੍ਰਧਾਨ ਤੇਰੀ।
ਪੰਜ ਘੁੱਟ ਦੇ *ਗੋ ਨੂੰ ਬਿੰਦ+ ਵਿੱਚੋਂ,
++ਸ਼ੇਰ ਕਰ ਦਿੱਤਾ ਕਿਰਪਾ ਆਨ ਤੇਰੀ।


  • ਗਊ । +ਬਿੰਦ ਅਰਥਾਤ ਗੁੱਝੀ ਸ਼ਕਤੀ ਦਾ ਸੋਮਾਂ ।

++ਸਿੰਘ=ਸ਼ੇਰ ।

੧੩੯.