ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸ਼ਰਫ਼' ਓਸੇ ਇਤਫ਼ਾਕ ਤੇ ਏਕਤਾ ਨੂੰ,
ਭੁੱਲ ਗਈ ਅਜ ਸਿੱਖ ਸੰਤਾਨ ਤੇਰੀ!

-- --


ਦਰਬਾਰ


ਲੱਗਾ ਹੋਇਆ ਹੈਸੀ
ਦਰਬਾਰ ਦਸਮੇਸ਼ ਜੀ ਦਾ,
ਵੇਖ ਵੇਖ ਜੀਹਨੂੰ ਕਦੀ
ਚਿੱਤ ਨਾ ਰਜਾਯਾ ਜਾਵੇ ।

ਇਕ ਪਾਸੇ ਬੈਠੀ ਹੋਈ
ਆਂਹਦੀ ਸੀ 'ਬਹਾਦਰੀ' ਏਹ,
ਸਵਾ ਲੱਖ ਵੈਰੀ ਨਾਲ
ਇਕੋ ਹੀ ਲੜਾਯਾ ਜਾਵੇ ।

ਆਂਹਦੀ ਸੀ 'ਹਕੂਮਤ'
ਦੂਜੇ ਪਾਸੇ ਵੱਲ ਬੈਠੀ ਹੋਈ,
ਨਾਨਕਸ਼ਾਹੀ ਸਿੱਕਾ ਸਾਰੇ
ਜੱਗ ਤੇ ਚਲਾਯਾ ਜਾਵੇ ।

ਲੱਛਮੀ ਇਹ ਆਖਦੀ ਸੀ
ਵੈਰੀ ਨੂੰ ਜੇ ਬਾਣ ਮਾਰੋ,
ਉਹਦੀ ਚੁੰਝ ਅੱਗੇ ਵੀ ਤਾਂ
ਸੋਨਾ ਹੀ ਚੜ੍ਹਾਯਾ ਜਾਵੇ ।

ਆਂਹਦੀ ਸੀ 'ਫ਼ਕੀਰੀ' ਕੋਲੋਂ
ਨਹੀਂ ਨਹੀਂ ਸੁਣੋਂ ਮੈਥੋਂ,

੧੪੧.