ਪੰਨਾ:ਨੂਰੀ ਦਰਸ਼ਨ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

 ਬਰਫ਼ ਓਹੋ ਹੀ ਰੂਹ ਨੂਰਾਨੀ, ਵਿਚ ਅਨੰਦ ਪਰ ਆਯਾ । ਚੋਲਾ ਪਾ ਕੁਰਬਾਨੀ ਵਾਲਾ, ਜਿਸ ਨੇ ਹਿੰਦ ਬਚਾਯਾ । (ਸਫਾ ੧੦੯) ਕਿਤੇ ਘਾਟ ਨਗੀਨੇ ਬਣਾ ਦਿਤੇ, | ਕਿਤੇ ਬੰਦੇ ਬਹਾਦਰ ਬਣਾ ਗਿਓਂ । (ਸਫਾ ੧੩੧) ਕਹਿੰਦੀ ਸੀ ਕਰਬਾਨੀ ਕੋਲੋਂ ਸਿੱਖੀ ਦੇ ਮਹੱਲ ਵਿਚ, ਜਗਾ ਇੱਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਯਾ ਜਾਵੇ । ਆਂਹਦੀ ਸੀ ਗੁਰਿਆਈ ਕੋਲੋਂ ਇਹ ਵੀ ਜੇਕਰ ਹੋ ਜਾਵੇ, ਤਾਂ ਵੀ ਹੰਝ ਅੱਖੀਆਂ ਚੋਂ ਇਕ ਨ ਡਲਾਯਾ ਜਾਵੇ । (੧੬੨) ਮਰ ਕੇ ਵੀ ਓਸ ਨੂੰ ਸਵਾਦ ਕਦੀ ਭੁਲਣਾ ਨਹੀਂ, ਮਿਠੇ ਮਿਠੇ ਫਲਾਂ ਵਾਲੇ ਜਿਨੂੰ ਤੇ ਖਵਾਏ ਤੀਰ । (ਸਫਾ ੧੪੭) ਗੋਰਾ ਗੋਰਾ ਮੁਖ ਜਿਨੂੰ ਤੇਗ ਦਾ ਵਿਖਾ ਦਿੱਤਾ, ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲ ਕੇ । (ਸਫਾ ੧੩੮) ਭਗਤੀ ਦੇ ਵਿਚ ਜੀਉਂਦੇ ਮਰਨਾ, ਦਿਲ ਮੋਇਆਂ ਦੇ ਜ਼ਿੰਦਾ ਕਰਨਾ । ਦੌਲਤ ਰਬ ਦੇ ਨਾਮ ਦੀ ਕਰੀ ਕੰਠੀ, ਜੇੜੀ ਅਗਾਂ ਤੇਰੇ ਕੰਮ ਆਵਨੀ ਏਂ । ‘ਸ਼ਰਫ' ਰਹਿਣਗੇ ਭਰੇ ਭੰਡਾਰ ਏਥੇ, ਤੇਰੇ ਨਾਲ ਇਕ ਸੂਈ ਨ ਜਾਵਨੀ ਏਂ । (ਸਫਾ ੧੭) ਲੈ ਕੇ ਸੀਸ ਭੀ ਹੋਵੇ ਜੇ ਯਾਰ ਰਾਜ਼ੀ, ਤਾਂ ਭੀ ਦੀਏ ਏਸ ਵਿਹਾਰ ਅੰਦਰ । (ਸਫਾ ੪੦) ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾ, , ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ । ਮੰਜ਼ਲ ਪ੍ਰੇਮ ਦੀ ਹੁੰਦੀ ਏ ਕਠਨ ਡਾਢੀ, ਕਰ ਕੇ ਸੀ’ ਅਧਵਾਟੇ ਨ ਰਹਿ ਜਾਵੇ । (ਸਫਾ ੪੦)

9.