ਪੰਨਾ:ਨੂਰੀ ਦਰਸ਼ਨ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਨਾਂ ਕੂ ਹਸਾਯਾ ਓਹਨੇ,
ਜਿੰਨਾ ਨ ਰਵਾਯਾ ਜਾਵੇ ।

ਵੇਖੋ ਪੂਰੀ ਹੋਣ ਲੱਗੀ,
ਕਹਿਵਤ ਦਿਹ ਸਯਾਣਯਾਂ ਦੀ
ਡਿਗਦੇ ਤੇ ਹੰਝੂ ਅੱਖੋਂ,
ਬਹੁਤਾ ਜੇ ਹਸਾਯਾ ਜਾਵੇ ।

ਸ੍ਰੀ ਦਸਮੇਸ ਜੀ ਨੂੰ
ਚੌਰ ਕਰਨ ਵਾਲਾ ਸਿੱਖ,
ਏਨਾ ਬਹੁਤਾ ਹੱਸਯਾ ਜਯੋਂ
ਫੁੱਲ ਨੂੰ ਖਿੜਾਯਾ ਜਾਵੇ ।

ਗੁਰੂ ਸਾਹਿਬ ਬੋਲੇ ਉਹਨੂੰ
ਦੱਸੋ ਭਾਈ ਕੀਰਤੀਆ ਜੀ,
ਜਾਣਦੇ ਹੋ ਕੌਣ ਹੈ, ਇਹ
ਜਿਸਨੂੰ ਨਚਾਯਾ ਜਾਵੇ ?

ਪਿਤਾ ਤੇਰਾ ਭੋਲਿਆ ਓ
ਭਾਈ ਸੋਭਾ ਰਾਮ ਹੈ ਏ,
ਰਿੱਛ ਜੂਨੀ ਵਿੱਚ ਜੇਹੜਾ
ਅੱਜ ਇਉਂ ਰੁਲਾਯਾ ਜਾਵੇ ।

ਸੁਣ ਕੇ ਇਹ ਵਾਕ ਸਾਰੇ
ਬੁੱਤ ਹੋ ਗਏ ਸਿੱਖ ਏਦਾਂ,
ਸਹਿਮ ਤੇ ਅਚਰਜ ਨਾਲ
ਅੰਗ ਨ ਹਿਲਾਯਾ ਜਾਵੇ ।

ਹੱਥ ਬੰਨ੍ਹ ਬੇਨਤੀ ਇਹ
ਕੀਤੀ ਭਾਈ ਕੀਰਤੀਏ ਨੇ,
ਆਪ ਜੀ ਦੇ ਹੁਕਮ, ਓਂ ਤਾਂ
ਸ਼ੱਕ ਨ ਲਿਆਯਾ ਜਾਵੇ ।

੧੪੪.