ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਰ ਜੀ ਮੇਰਾ ਪਿਤਾ
ਸਾਰੇ ਪੰਥ ਵਿਚ ਸੇਵਾਦਾਰ,
ਸਤਵੀਂ ਅੱਠਵੀਂ ਨੌਵੀਂ
ਪਾਤਸ਼ਾਹੀ ਦਾ ਸਦਾਯਾ ਜਾਵੇ ।
ਆਪ ਜੀ ਦੀ ਸੇਵਾ ਭੀ ਸੀ
ਕੀਤੀ ਬੜੀ ਸ਼ਰਧਾ ਨਾਲ,
ਫੇਰ ਦੱਸੋ ਰਿੱਛ ਜੂਨੀ ਵਿੱਚ
ਕਿਉਂ ਉਹ ਪਾਯਾ ਜਾਵੇ ?
ਕਲਗੀਧਰ ਹੱਸ ਬੋਲੇ,
ਸੇਵਾ ਏਹਨੇ ਠੀਕ ਕੀਤੀ,
ਜੀਹਦਾ ਕਦੀ ਮਾਨ ਤਾਨ
ਸਾਥੋਂ ਨ ਘਟਾਯਾ ਜਾਵੇ ।
ਐ ਪਰ ਸੇਵਾ ਕੀਤੀ ਇਹਨੇ
ਖ਼ੁਦੀ ਅਭਿਮਾਨ ਵਿੱਚ,
ਏਹੋ ਜਿਹਾ ਸਿੱਖ ਏਥੇ
ਕਦੋਂ ਵਡਿਆਯਾ ਜਾਵੇ ?
ਗੱਲ ਇੱਕੋ ਰੋਜ਼ ਦੀ,
ਦੀਵਾਨ ਵਿੱਚ ਪਿਤਾ ਤੇਰਾ ,
ਦੇਂਦਾ ਪ੍ਰਸ਼ਾਦ ਸੀ, ਨਾ
ਖ਼ਦੀ 'ਚ ਸਮਾਯਾ ਜਾਵੇ ।
ਗੱਡਾ ਲੈਕੇ ਗੁੜ ਵਾਲਾ
ਧੰਨਾ ਜੀ ਪਏ ਲੰਘਦੇ ਸੀ,
ਆਈ ਸ਼ਰਧਾ ਮਨ ਸੀਸ
ਗੁਰਾਂ ਨੂੰ ਨਿਵਾਯਾ ਜਾਵੇ ।
ਗੱਡਾ ਪਾ ਕੇ ਪਹੇ ਪਹੇ
ਆਏ ਉਹ ਦੀਵਾਨ ਵਿੱਚ,
੧੪੫.