ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਸ ਪਾ ਕੇ ਬੋਲੇ
'ਪਰਸਾਦ ਦਿਲਵਯਾ ਜਾਵੇ ।'

ਪਿਤਾ ਤੇਰੇ ਕਿਹਾ ਕਾਹਨੂੰ
ਰਿੱਛ ਵਾਂਗੂ ਅਗ੍ਹਾਂ ਆਵੇਂ,
ਜੇਰਾ ਕਰ ਵਾਰੀ ਨਾਲ
ਤੈਨੂੰ ਵੀ ਛਕਾਯਾ ਜਾਵੇ ।

ਕੂਇਆ ਉਹ ਨਿਮਾਣਾ ਫੇਰ
ਗੱਡਾ ਮੇਰਾ ਜਾਏ ਕੱਲਾ,
ਗੁਰੂ ਮੇਹਰ ਨਾਲ ਪਹਿਲਾਂ
ਮੈਨੂੰ ਹੀ ਤੁਰਾਯਾ ਜਾਵੇ ।

ਪਿਤਾ ਤੇਰੇ ਫੇਰ ਕਿਹਾ,
ਤੈਨੂੰ ਜੋ ਮੈਂ ਬੰਦ ਕੀਤਾ,
ਰਿੱਛ ਵਾਂਗ ਫੇਰ ਅਗ੍ਹਾਂ
ਪੈਰ ਕਿਓਂ ਵਧਾਯਾ ਜਾਵੇ ?

ਬੋਲੇ ਭਾਈ ਧੰਨੇ ਹੁਰੀ,
ਬੱਸ ਬੱਸ ਵੀਰ ਪਿਆਰੇ,
ਗੁਰੂ ਘਰ ਵਿਚ ਐਡਾ
ਕਹਿਰ ਨ ਕਮਾਯਾ ਜਾਵੇ ।

ਏਸ ਘਰ ਅੰਦਰ ਏਡੀ
ਨਿੰਮ੍ਰਤਾਈ ਚਾਹੀਦੀ ਏ,
ਸੰਗਤਾਂ ਦੇ ਜੋੜਿਆਂ ਨੂੰ
ਅੱਖੀਆਂ ਤੇ ਚਾਯਾ ਜਾਵੇ ।

ਗੁੱਸੇ ਤੇ ਕਰੋਧ ਵਾਲਾ
ਖੁਦੀ ਤੇ ਗੁਮਾਨ ਵਾਲਾ,
ਪੈਂਦਾ ਨਹੀਂ ਕਬੂਲ
ਧੱਕੇ ਮਾਰਕੇ ਕਢਾਯਾ ਜਾਵੇ ।

੧੪੬.