ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁੱਖ ਨ ਉਠਾਯਾ ਜਾਵੇ ।

ਮੇਹਰ ਵਾਲੇ ਸਾਈਂ ਜੀਉ !
ਬੇੜੀ ਲਾਹ ਕੇ ਜੂਨ ਵਾਲੀ,
ਸੱਚ ਖੰਡ ਵਿਚ ਮੇਰੇ
ਪਿਤਾ ਨੂੰ ਪੁਚਾਯਾ ਜਾਵੇ ।

ਦੂਜੇ ਦਿਨ ਹੁਕਮ ਦਿਤਾ
ਸੀ ਦਸਮੇਸ਼ ਜੀ ਨੇ,
ਸੱਚ-ਖੰਡ ਵਾਂਗ ਅਜ
ਦੀਵਾਨ ਨੂੰ ਸਜਾਯਾ ਜਾਵੇ ।

ਸਜਿਆ ਦੀਵਾਨ ਤੇ ਪ੍ਰਸ਼ਾਦ
ਪੰਚ ਅੰਮ੍ਰਿਤ ਵਾਲਾ,
ਸਾਰਿਆਂ ਦੇ ਮੂਹਰੇ
ਓਸ ਰਿੱਛ ਨੂੰ ਛਕਾਯਾ ਜਾਵੇ ।

ਗਈ ਉਹਦੀ ਆਤਮਾਂ ਐਉਂ
ਖੁਦੀ ਹੈ ਸਰੀਰ ਵਿਚੋਂ,
ਪੰਛੀ ਜਿਵੇਂ ਪਿੰਜਰੇ 'ਚੋਂ
ਖੋਲ੍ਹ ਕੇ ਉਡਾਯਾ ਜਾਵੇ ।

ਸਿਟਾ ਏਸ ਵਾਰਤਾ ਦਾ
ਪਿਆਰਿਓ ! ਇਹ ਨਿਕਲਦਾ ਏ,
ਖ਼ੁਦੀ ਵਾਲਾ ਸੇਵਾਦਾਰ
ਗੁਰਾਂ ਨੂੰ ਨਾ ਭਾਯਾ ਜਾਵੇ ।

ਸਭ ਕੋਲੋਂ ਉੱਚੀ ਸੇਵਾ
'ਸ਼ਰਫ਼' ਹੈ ਇਹ ਜੱਗ ਵਿਚ,
ਦਿਲ ਕਿਸੇ ਆਦਮੀ
ਕਦੀ ਨਾ ਦੁਖਾਯਾ ਜਾਵੇ ।
-- --

੧੪੮.