ਪੰਨਾ:ਨੂਰੀ ਦਰਸ਼ਨ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੱਟ ਵੇਖ ਲੈ ਗੁਰੂ ਦੇ ਬਾਗ਼ ਦੇ ਭੀ,
ਅਸਾਂ ਅੱਕ ਕੇ ਛਾਤੀਆਂ ਖੋਲ੍ਹੀਆਂ ਨੇ ।
ਜੈਤੋਂ ਵਿਚ ਜਾ ਜਾ ਹੰਸਾਂ ਤੇਰਿਆਂ ਨੇ,
ਮੋਤੀ ਜਾਣ ਕੇ ਖਾਧੀਆਂ ਗੋਲੀਆਂ ਨੇ ।

ਇਹੋ ਜਹੀ ਪਰੀਖਯਾ ਕਰ ਕੇ ਭੀ,
ਹੁਣ ਤੇ ਪਾਰ ਲਾਉਂਦੋਂ ਪਹਿਲੇ ਪੂਰ ਸਾਨੂੰ ।
ਨੀਲੇ ਵਾਲਿਆ ! ਤੇਰੀ ਉਡੀਕ ਅੰਦਰ,
ਪੈ ਗਏ ਅੱਖੀਆਂ ਵਿਚ ਨਥੂਰ ਸਾਨੂੰ ।

ਹੁਣ ਏਹ ਤੌਖਲਾ ਏ ਮੱਥੇ ਸਾਰਿਆਂ ਦੇ,
ਕਿਤੇ ਹੋਰ ਕਲੰਕ ਨਾਂ ਲੱਗ ਜਾਵੇ ।
ਵਾ ਪੱਛਮੀ ਜੇਹੜੀ ਏਹ ਸੁਰਕਦੀ ਏ,
ਬਣ ਕੇ ਕਿਤੇ ਹਨੇਰੀ ਨਾ ਵੱਗ ਜਾਵੇ ।
ਆਪੋ ਵਿਚ ਖਹਿ ਖਹਿ ਵਾਂਸ ਵਾਂਗ ਕਿਧਰੇ,
ਏਸ ਝੱਲ ਨੂੰ ਅੱਗ ਨਾ ਲੱਗ ਜਾਵੇ ।
ਸਾਨੂੰ ਰੋਂਦਿਆਂ ਵੇਖ ਕੇ ਮਤਾਂ ਪਿੱਛੋਂ,
ਕਰਦਾ ਚਿੱਘੀਆਂ ਹੱਸਦਾ ਜੱਗ ਜਾਵੇ ।

'ਸ਼ਰਫ਼' ਦਾਨ ਇਤਫਾਕ ਦਾ ਮੰਗਦੇ ਹਾਂ,
ਕਰੋ ਮੇਹਰ ਦੇ ਨਾਲ ਭਰਪੂਰ ਸਾਨੂੰ।
ਕਲਗ਼ੀ ਵਾਲਿਆ ! ਜੋੜ ਦੇ ਫੇਰ ਮੁੜ ਕੇ,
ਕੀਤਾ ਫੁੱਟ ਡਾਢਾ ਚਕਨਾਚੂਰ ਸਾਨੂੰ ।

--੦--

੧੬੩.