ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਮੌਲਵੀ ਸਾਹਿਬ ਨੇ ਆਖਿਆ ਏਹ,
ਸੁਨ ਲੈ ਸਾਫ਼ ਕੁਰਆਨ ਇਜ਼ਹਾਰ ਕੀਤਾ।

  • 'ਵਮਾਉਨਜ਼ਿਲਾ ਅਲੈਕਾਵਮਾਉਨਜ਼ਿਲਾ,

ਮਿਨਕਬਲਿਕ' ਦਾ ਜ਼ਾਹਿਰ ਇਸਰਾਰ ਕੀਤਾ।
'ਵਲੇ ਕੁੱਲੇ ਕੋਮਿ ਨਹਾਦ' ਵਾਲੜਾ ਭੀ,
ਸਾਫ਼ ਸਾਫ ਹੈ ਹੁਕਮ ਗੁਫਾਰ ਕੀਤਾ।
ਅਰਥ ਇਹ ਕਿ ਥਾਂ ਥਾਂ ਕੌਮ ਅੰਦਰ,
ਪਰਗਟ ਰਿਸ਼ੀ ਪੈਗੰਬਰ ਅਵਤਾਰ ਕੀਤਾ।
ਉਹਨਾਂ ਹੱਥ ਕਿਤਾਬਾਂ ਭੀ ਘੱਲੀਆਂ ਨੇ,
ਤਾਂ ਜੇ ਸੱਚ ਦਾ ਜਾਏ ਇਤਬਾਰ ਕੀਤਾ।
ਕਿਸੇ ਓਸਨੂੰ 'ਲਾ ਸ਼ਰੀਕ' ਕਿਹਾ,
ਕਿਸੇ ਤਰਜਮਾਂ ਇਕ ਓਅੰਕਾਰ ਕੀਤਾ।
ਆਦਰ ਦੂਜਿਆਂ ਮਜ਼੍ਹਬਾਂ ਦਾ ਕਰਨ ਬਦਲੇ,
ਸਾਫ਼ ਹੁਕਮ ਏਹ ਅਹਿਮਦ ਮੁਖ਼ਤਾਰ ਕੀਤਾ।
ਬੁਰਾ ਬੋਲ ਕੇ ਕਿਸੇ ਦੇ ਬੁੱਤ ਨੂੰ ਵੀ,
ਓਹਦਾ ਦਿਲ ਨਾ ਜਾਏ ਬੇਜ਼ਾਰ ਕੀਤਾ।
ਤੇਰੇ ਅੱਲਾ ਨੂੰ ਕੱਢੇਗਾ ਗਾਲ ਓਹ ਭੀ,
ਜੇ ਤੂੰ ਕਿਸੇ ਦੇ ਬੁੱਤ ਤੇ ਵਾਰ ਕੀਤਾ।
ਜ਼ਾਤ ਪਾਤ ਦੀ ਓਸ ਨਹੀਂ ਰਈ ਕਰਨੀ,
ਬੇੜਾ ਅਮਲਾਂ ਤੇ ਜਾਣਾ ਏਂ ਪਾਰ ਕੀਤਾ।
ਮੈਂ ਏਹ ਬੋਲ ਨਿਰੋਲ ਨਿਰਪੱਖ ਸੁਣ ਕੇ,
ਸੜਦੇ ਕਾਲਜੇ ਨੂੰ ਠੰਢਾ ਠਾਰ ਕੀਤਾ।
ਫੇਰ ਆਖਿਆ ਮੈਂ ਹਰੀ ਪੁਰ ਅੰਦਰ,
ਦੇਖੋ ਜ਼ੁਲਮ ਇਹ ਕਿਸੇ ਬੁਰਿਆਰ ਕੀਤਾ।


  • ਕੁਰਾਨ ਦੀਆਂ ਆਇਤਾਂ । +ਮੁਹੰਮਦ ਸਾਹਿਬ ।
    ੧੬੬.