ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗ ਲਾ ਕੇ ਗੁਰੂ ਗ੍ਰੰਥ ਜੀ ਨੂੰ,
ਸੌਦਾ ਨਰਕ ਦਾ ਜੱਗ ਵਿਚਕਾਰ ਕੀਤਾ।
ਹਹੁਕਾ ਮਾਰ ਕੇ ਬੋਲ ਸਰਾਪ ਵਾਲਾ,
ਜਾਰੀ ਉਨ੍ਹਾਂ ਏਹ ਸੁਣਦਿਆਂ ਸਾਰ ਕੀਤਾ:-
ਉਹਦਾ ਕਫ਼ਨ ਭੀ ਉਹਨੂੰ ਫਿਟਕਾਰ ਦੇਗਾ,
ਜਿਸਨੇ ਇਸ ਤਰਾਂ ਅੱਤਯਾਚਾਰ ਕੀਤਾ।
ਕਾਲਖ ਪਾਪ ਦੀ ਜੱਗ ਤੇ ਆਪ ਲੈ ਕੇ,
ਕਾਲਾ ਮੂੰਹ ਹੈ ਓਸ ਮੁਰਦਾਰ ਕੀਤਾ।
ਲਾਈ ਓਸਨੇ ਅੱਗ ਗ੍ਰੰਥ ਨੂੰ ਨਹੀਂ,
ਹੱਥੀਂ ਨਰਕ ਦਾ ਆਪ ਵਿਹਾਰ ਕੀਤਾ।
ਸੜ ਗਏ ਜਿਊਂਦਿਆਂ ਜੱਗ ਤੇ ਭਾਗ ਉਹਦੇ,
ਮੁਰਦਾ ਅੰਤ ਦੇ ਵਿੱਚ ਖ਼ਵਾਰ ਕੀਤਾ।
'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ,
ਸੜ ਕੇ ਬੀੜ ਨੇ ਪੰਥ ਗੁਲਜ਼ਾਰ ਕੀਤਾ।

-- --

ਦਸਮੇਸ ਜੀ ਦਾ ਅੰਮ੍ਰਤ


ਜੇ ਤੂੰ ਅੰਮ੍ਰਿਤ ਦੀ ਸ਼ਕਤੀ ਨੂੰ ਵੇਖਣਾ ਏਂ,
ਸਿੱਖ ਸਿੱਖੀ ਦੇ ਸਾਰੇ ਦਸਤੂਰ ਪਹਿਲਾਂ
ਪੰਜਾਂ ਪਿਆਰਿਆਂ ਵਾਂਗ ਸਿਰਲੱਥ ਹੋ ਕੇ,
ਹੋ ਜਾ ਗੁਰਾਂ ਦੇ ਪੇ ਹਜ਼ੂਰ ਪਹਿਲਾਂ ।


*ਏਹ ਕਵਿਤਾ ਉਸ ਸਮੇਂ ਲਿਖੀ ਗਈ ਸੀ, ਜਦ ਕਿਸੇ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹਰੀ ਪੁਰ ਵਿਖੇ ਅੱਗ ਲਾ ਦਿਤੀ ਸੀ ਤੇ ਸਿੱਖ ਪੰਥ ਵਿੱਚ ਬੜਾ ਹਾ ਹਾ ਕਾਰ ਮਚਿਆ ਸੀ ।

੧੬੭.