ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਓਨ੍ਹਾਂ ਚੁੱਪ ਮੂਰਤਾਂ ਨੇ,
ਦਿੱਤਾ ਮੈਨੂੰ ਸਬਕ ਐਸਾ
ਚੁੱਪ ਦੀ ਜ਼ਬਾਨ ਦਾ ।

ਢਹੀਆਂ ਹੋਈਆਂ ਚਿਪਰਾਂ ਤੇ
ਪੈ ਗਈਆਂ ਤ੍ਰੇੜਾਂ ਵਿੱਚੋਂ,
ਥੇਹ ਵਾਂਙੂੰ ਵੇਖਿਆ ਮੈਂ
ਨਕਸ਼ਾ ਜਹਾਨ ਦਾ ।

ਵੇਖ ਕੇ ਸਮਾਧ ਜਦੋਂ
ਬਾਰਾਂਦਰੀ ਵੱਲ ਹੋਇਆ,
ਡਿੱਠਾ ਮੈਂ ਸਿਆਪਾ ਪਿਆ
ਡਾਢੇ ਘਮਸਾਨ ਦਾ ।

ਬਾਹਾਂ ਕੱਢ ਲੰਮੀਆਂ

  • ਖਜੂਰਾਂ ਨੇ ਅਲਾਹਣੀ ਦਿੱਤੀ,

ਪਿੱਟ ਪਿੱਟ ਨਾਸ ਕੀਤਾ
ਪਿੱਪਲਾਂ ਨੇ ਜਾਨ ਦਾ ।

ਚੀਕਾਂ ਮਾਰ ਮਾਰ ਕੇ ਤੇ
ਚੂਥੀਆਂ ਨੇ ਵੈਣ ਪਾਏ
ਖ਼ੂਨੀ ਸਫ਼ਾ ਖੋਹਲ ਦਿੱਤਾ
ਬੂਹੇ ਨੇ ਦਲਾਨ ਦਾ ।

ਰਤੀ ਭੀ ਨ +ਸੰਗ ਕੀਤੀ,
ਜਾਲੀ ਮਰਮਰ ਦੀ ਨੇ,
ਸੀਨੇ ਤੇ ਵਿਖਾਇਆ ਫੱਟ
ਗੋਲੀ ਦੇ ਨਿਸ਼ਾਨ ਦਾ ।


  • ਖਜੂਰਾਂ ਤੇ ਪਿਪਲ ਦੇ ਬੂਟੇ ਸਮਾਧ ਤੇ ਹਨ।

+ਸੰਗ ਮਰਮਰ ਦੀ ਜਾਲੀ ਉਤੇ ਗੋਲੀ ਦਾ ਨਿਸ਼ਾਨ ਅਜੇ ਤਕ ਮੌਜੂਦ ਹੈ।

੧੭੩.