ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਹਾ ਭਾਉ ਪਿਆ ਹੈ । ਉਹ ਇਹ ਕਿ ਉਰਦੂ ਅੰਗ੍ਰੇਜ਼ੀ ਦੇ ਪੜੋਸੀਪਨੇ ਕਵਿਤਾ ਵਿਚ ਉਚਿਆਈ, ਸੰਜੀਦਗੀ, ਸਧਾਰਕਤਾ ਅਤੇ ਜ਼ਬਾਨ ਦੀ ਬਹੁ ਰੰਗੀ ਲੈ ਆਂਦੀ ਹੈ। ਇਹ ਅੱਛੀ ਗਲ ਹੈ, ਕਿਉਂ ਜੋ ਏਸ ਤਬਦੀਲੀ ਨਾਲ ਅਜ ਦੇ ਤਬਦੀਲ ਹੋਏ ਹੋਏ ਨੌਜਵਾਨ ਇਹਨਾਂ ਦੀਆਂ ਰਚਨਾਵਾਂ ਤੋਂ ਵਧੇਰੇ ਲਾਭਵੰਦ ਹੋ ਸਕਦੇ ਹਨ । ਜਿਹੜੀ ਦਵਾਈ ਇਹ ਹਕੀਮ ਜਾਂਦੇ ਹਨ ਉਹ ਮਰੀਜ਼ਾਂ ਦਿਆਂ ਮਿਜ਼ਾਜ਼ਾਂ ਦੇ ਮਾਫਕ ਹੈ ।

ਬੇਨਤੀ

ਮੇਰੀ ਗੁਰੂ ਪੰਥ ਅਗੇ ਹਾਰਦਿਕ ਬੇਨਤੀ ਇਹ ਹੈ ਕਿ “ਸ਼ਰਫ਼’ ਜੀ ਜੇਹੇ ਗੁਰੂ ਘਰ ਦੇ ਬੇ ਲੇਸ਼ ਤੇ ਨਖਾਲਸ ਸੇਵਕਾਂ ਦੀ ਜਿਤਨੀ ਵੀ | ਪੰਥ ਕਦਰ ਕਰੇ ਥੋੜੀ ਹੈ । ਆਪ ਦੀ ਇਜ਼ਤ ਏਸ ਗਲ ਦਾ ਸਬਤ ਹੈ ਕਿ ਪੰਥ ਵਿਚੋਂ ਗੁਰੂ ਜੀ ਦੀ ਅਦਬ-ਨਿਵਾਜ਼ੀ ਚਲੀ ਨਹੀਂ ਗਈ । ਸਾਹਿਤ ਦਾ ਉਹ ਪ੍ਰੇਮ ਜਿਹੜਾ ਗੁਰੂ ਸਾਹਿਬਾਂ ਨੂੰ ਸੀ, ਉਸ ਦਾ ਕੁਝ ਅੰਸ਼ ਅਜੇ ਵੀ ਸਾਡੇ ਵਿਚ ਬਾਕੀ ਹੈ । ਕਿਹਾ ਹੀ ਚੰਗਾ ਹੁੰਦਾ ਜੇ ਕਦੀ ਸਰਫ਼' ਜੀ ਦੀ ਕਲਮ ਨੂੰ ਉਹ ਬੇਫਿਕਰੀ ਤੇ ਆਜ਼ਾਦੀ ਪ੍ਰਾਪਤ ਹੁੰਦੀ ਜਿਹੜੀ ਸਾਹਿਤਕ ਕਮਾਲ ਵਿਖਾਉਣ ਲਈ ਅਨਿਵਾਰਯ ਹੈ । ਹੁਣ ਭੀ ਜੋ ਕਦੀ 'ਸ਼ਰਫ਼' ਜੀ ਨੂੰ ਹੋਰ ਪਾਸਿਆਂ ਵਲੋਂ ਸ਼ੇਰ ਹੋਵੇ ਅਤੇ ਉਹ ਆਪਣੇ ਜਾਮੇ ਨੂੰ ਨਿਸਚਿੰਤ ਸਾਹਿੱਤ ਸੇਵਾ ਵਿਚ ਲਾ ਸਕਣ ਤਾਂ ਇਸ ਤੋਂ ਵਧ ਪੰਜਾਬੀ ਦੀ ਹੋਰ ਕੀ ਖੁਸ਼ਕਿਸਮਤੀ ਹੋ ਸਕਦੀ ਹੈ ।

ਮੋਹਣ ਸਿੰਘ

੨੪-੨-੩੪

੧੨.