ਪੰਨਾ:ਨੂਰੀ ਦਰਸ਼ਨ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲ *ਦੋਹਾਂ ਸ਼ੇਰਾਂ ਦਾ ਸੀ,
ਇਹੋ ਜੇਹਾਂ ਨਾਂ ਹੈ ਸੀ
ਓਸ ਬਲਵਾਨ ਦਾ ।

ਐਪਰ ਜਿਨ੍ਹਾਂ ਹੱਥਾਂ ਨੂੰ ,
ਉਹ ਸੀਸ ਉਤੇ ਰਖਦਾ ਸੀ,
ਮਾਰ ਗਿਆ ਖ਼ੰਜਰ ਉਹਨੂੰ
ਉਹਨਾਂ ਦੀ ਮਿਆਨ ਦਾ।

ਇਹੋ ਜਿਹਾ ਪਾਪ ਜਦੋਂ
ਕੀਤਾ ਆਪੋੜੱਮਿਆਂ ਨੇ,
ਟੁੱਟ ਗਿਆ ਲੱਕ
ਮੇਰੇ ਹੜ੍ਹ ਤੇ ਤੂਫਾਨ ਦਾ।

ਏਸ ਪਾਸੇ ਔਣ ਜਾਣ
ਓਦੋਂ ਦਾ +ਮੈਂ ਛੱਡ ਦਿਤਾ,
ਜਦੋਂ ਦਾ ਉਹ ਤੁਰ ਗਿਆ
ਦੂਰ ਸੋਮਾਂ ਕਿਰਪਾ ਆਨ ਦਾ।

ਏਨੀ ਗੱਲ ਸੁਣੀ ਤੇ
+ਬਿਲਾਵਲ ਸ਼ਾਹ ਦੀ ਰੂਹ ਬੋਲੀ,
ਨਹੀਂ, ਨਹੀਂ, ਭੇਤ ਗੁੱਝਾ
ਸੁਣੋ ਦਾਸਤਾਨ ਦਾ।

ਤਖਤੋਂ ਲੁਹਾ ਕੇ ਜਿਨ੍ਹੇ
'ਖੜਕ' ਨੂੰ ਸੀ ਜੇਲ੍ਹ ਪਾਯਾ,
ਪੀੜ ਦਿੱਤਾ ਘਾਣ ਜਿਨ੍ਹੇ
'ਚੇਤ ਸਿਹੁੰ' ਜਵਾਨ ਦਾ ।

ਮਿਠੀ ਛੁਰੀ ਬਣ ਬਣ


  • ਸ਼ੇਰ ਸਿੰਘ ਅਰਥਾਤ ਸ਼ੇਰ ਤੇ ਸਿੰਘ ਦੋ ਸ਼ੇਰ ।

+ਬੁੱਢਾ ਦਰਿਆ ਅੱਜ ਕਲ੍ਹ ਸਮਾਧ ਵਾਲੀ ਥਾਂ ਤੇ ਸੁਕਾ ਹੋਇਆ ਹੈ ।

  • ਬਿਲਾਵਲ ਸ਼ਾਹ ਦੀ ਕਬਰ ਭੀ ਇਥੇ ਹੀ ਹੈ ।

੧੭੫.