ਪੰਨਾ:ਨੂਰੀ ਦਰਸ਼ਨ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ

ਛਿੱਤਾ ਹੋ ਮਰਦਾਨਾ ਇਹ ਕਹਿਣ ਲੱਗਾ,
ਨਾਨਕ ਦੇਵ ਜੀ ਨੂੰ ਇਕ ਦਿਨ ਪੰਧ ਅੰਦਰ:-
'ਅਸੀਂ ਗਜ਼ ਜ਼ਮੀਨ ਦੇ ਬਣੇ ਹੋਏ ਹਾਂ,
ਦੁਨੀਆਂ ਵੱਸਦੀ ਪਈ ਅਨੰਦ ਅੰਦਰ ।
ਚੂਰ ਚੂਰ ਕਰ ਦਿੱਤਾ ਏ ਪੈਂਡਿਆਂ ਨੇ,
ਪੀੜਾਂ ਹੁੰਦੀਆਂ ਨੇ ਬੰਦ ਬੰਦ ਅੰਦਰ ।
ਅੱਠੇ ਪਹਿਰ ਪਏ ਮੁਖ਼ਤ ਖ਼੍ਵਾਰ ਹੋਈਏ,
ਫਸੇ ਹੋਏ ਫ਼ਕੀਰੀ ਦੇ ਫੰਧ ਅੰਦਰ ।

ਨਾਲ ਭੁੱਖ ਦੇ ਆਂਦਰਾਂ, ਲੂਸ ਗਈਆਂ,
ਤੇਰੇ ਗੁਰੂ ਜੀ ਬਣੇ ਹਾਂ ਦਾਸ ਚੰਗੇ ।
ਬੈਠੇ ਹੋਏ ਨੇ ਚੈਨ ਦੇ ਨਾਲ ਜੇੜ੍ਹੇ,
ਸਾਡੇ ਕੋਲੋਂ ਓਹ ਟੱਪਰੀ ਵਾਸ ਚੰਗੇ ।

ਭੇਟਾ ਕਰਨ ਦੇ ਵਾਸਤੇ ਕਦੇ ਕੋਈ,
ਜੇਕਰ ਲੈ ਆਵੇ ਦੁਨੀਆਦਾਰ ਪੈਸੇ ।
ਤਸੀ ਠੇਡਿਆਂ ਨਾਲ ਹੋ ਰੇੜ੍ਹ ਦੇਂਦੇ,
ਐਸੇ ਲੱਗਦੇ ਹੈਨ ਬੇ-ਕਾਰ ਪੈਸੇ ।
ਬੁਰਾ ਮੰਗੋ ਕਯੋਂ ਸਾਡੀਆਂ ਝੋਲੀਆਂ ਦਾ ?
ਜੇਕਰ ਆਪ ਨੂੰ ਨਹੀਂ ਦਰਕਾਰ ਪੈਸੇ ?
ਮੀਰਜਾਦੀ ਨੂੰ ਦਿਆਂਗਾ ਕੀ ਜਾ ਕੇ,
ਅੱਜ ਤੀਕ ਭੀ ਜੁੜੇ ਨਹੀਂ ਚਾਰ ਪੈਸੇ ?

ਹੁੰਦੀ ਖ਼ਬਰ ਜੇ ਗੁਰੂ ਜੀ ਤੁਸਾਂ ਏਦਾਂ,
ਮੈਨੂੰ ਲੈਣ ਨਾ ਦੇਣੇ ਸਿਰਵਾਰਨੇ ਸਨ ।

੨੪.