ਪੰਨਾ:ਨੂਰੀ ਦਰਸ਼ਨ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨੀ, ਕੋਈ ਮੇਰੀ ਪੀੜ ਵੰਡਾਵੋ ।
ਮੇਰਾ ਓਹਦੂੰ ਹਾਲ ਸੁਣਾਵੋ ।

ਤਰਸ ਕਰੇ ਉਹ ਮੇਰੇ ਉੱਤੇ ।
ਭਾਗ ਜਗਾ ਦੇ ਮੇਰੇ ਸੁੱਤੇ ।
ਜੋਗਾ ਬਣਾ ਕੇ, ਚਿਰ ਦੇ ਜੁੱਤੇ,-
ਖੋਲ੍ਹੇ ਮੇਰੇ ਨੈਣ ਵਿਗੁੱਤੇ ।

ਹਰ ਦਮ ਓਹਦੇ ਸਗਨ ਮਨਾਵਾਂ ।
ਚੁਣ ਚੁਣ ਕਲੀਆਂ ਸੇਜ ਵਿਛਾਵਾਂ ।

ਸੁਣਿਆ ਹੈ ਅਜ ਓਹਨੇ ਆਉਣਾ ।
ਸੱਕ ਜਗ ਦਾ ਬਾਘ ਖਿੜਾਉਣਾ।
ਸਖੀਆਂ ਦਾ ਹੈ ਮਾਨ ਵਧਾਉਣਾ ।
ਸੋਹਣੀਆਂ ਨੂੰ ਹੈ ਗਲੇ ਲਗਾਉਣਾ ।

ਦਰ ਓਹਦੇ ਤੇ ਖੜੀਆਂ ਪਰੀਆਂ ।
ਐਪਰ ਮੈਂ ਹਾਂ ਚਿੱਕੜ ਭਰੀਆਂ ।

ਉਸ ਮਾਹੀ ਦੇ ਸ਼ਾਨ ਉਚੇਰੇ ।
ਕੀ ਢੋਵਾਂ ? ਕੁਝ ਕੋਲ ਨ ਮੇਰੇ ।
ਸਈਆਂ ਖੜੀਆਂ ਲੈ ਕੇ ਸੇਰ੍ਹੇ ।
ਮੈਂ ਰੋ ਰੋ ਕੇ ਹੰਝ ਕੇਰੇ ।

ਧੰਨ ਭਾਗ ਉਹ ਨੂਰੀ-ਜੋਤੀ ।
"ਸ਼ਰਫ" ਕਬੂਲੇ ਜੇ ਇਹ ਮੋਤੀ ।
--੦--

੩੧.