ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਾਲ ਬਾਣੀ ਦੇ ਹਿੰਦੂਆਂ ਮੋਮਨਾਂ ਨੂੰ,
ਖੰਡ ਖੀਰ ਦੇ ਵਾਂਙ ਰਲਾਉਨ ਵਾਲੇ ।
ਅਰਥ ਇਕ ਓਂਕਾਰ ਦਾ ਦੱਸ ਕੇ ਤੇ,
ਸਾਰੀ ਦੂਈ ਦ੍ਵੈਤ ਮਿਟਾਉਨ ਵਾਲੇ ।
ਵੈਰ ਕੱਢ ਕੇ ਵੱਢ ਕੇ ਈਰਖਾ ਨੂੰ,
ਮੱਥੇ ਹਸਦੇ ਨਾਲ ਬੁਲਾਉਨ ਵਾਲੇ ।
ਬੂਟਾ ਲਗਾ ਸੀ ਜੇੜ੍ਹਾ ਤਅੱਸਬਾਂ ਦਾ,
ਉੱਕਾ ਜੜ੍ਹਾਂ ਤੋਂ ਪੁੱਟ ਗਵਾਉਨ ਵਾਲੇ ।
ਸੁਲ੍ਹਾ ਪਿਆਰ ਪ੍ਰੇਮ ਦਾ ਫੇਰ ਪੱਲੂ,
ਨਾਨਕ ਪੰਥ ਦੀ ਸ਼ਾਨ ਚਮਕਾਉਨ ਵਾਲੇ ।
ਹੁਕਮ ਗੁਰੂ ਦਾ ਮੰਨ ਕੇ ਖਾਣ ਮੁਰਦਾ,
ਜ਼ਿੰਦਾ ਆਪਣਾ ਨਾਮ ਕਰਾਉਣ ਵਾਲੇ ।
ਰਤਾ ਪੈਰ ਨਾ ਥਿੜਕਿਆ ਸਿਦਕ ਵੱਲੋਂ,
ਪਾਗ਼ਲ ਹੋ ਗਏ ਜਦੋਂ ਅਜ਼ਮਾਉਣ ਵਾਲੇ ।
ਦਾਨੀ, ਗ੍ਯਾਨੀ, ਉਪਕਾਰੀ, ਭੰਡਾਰੀ ਸੱਚੇ,
ਹਾਤਮ ਜਿਹਾਂ ਨੂੰ ਦਾਨ ਦਿਵਾਉਣ ਵਾਲੇ ।
ਬਰਕਤ ਪਾਇ ਕੇ ਚਰਨ ਪਵਿੱਤਰਾਂ ਦੀ,
ਥੇਹ ਉੱਜੜੇ ਹੋਏ ਵਸਾਉਣ ਵਾਲੇ ।
ਭਾਸ਼ਾ ਵੇਖ ਪੰਜਾਬੀ ਦੀ ਗਲੋਂ ਨੰਗੀ,
ਜਾਮਾ ਗੁਰਮੁਖੀ ਵਾਲਾ ਪਹਿਨਾਉਨ ਵਾਲੇ ।
ਗੱਲਾਂ ਮਿੱਠੀਆਂ ਮਿੱਠੀਆਂ ਤਬ੍ਹਾ ਨਿੱਘੀ,
ਪੱਥਰ ਦਿਲਾਂ ਨੂੰ ਮੋਮ ਬਣਾਉਨ ਵਾਲੇ ।
ਰਹਿ ਕੇ ਨਿੰਮ੍ਰਤਾ ਵਿੱਚ ਕਮਾਨ ਵਾਂਙੂ,

੩੪.