ਪੰਨਾ:ਨੂਰੀ ਦਰਸ਼ਨ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਧੀ ਸਿਧੀ ਦੇ ਤੀਰ ਚਲਾਉਨ ਵਾਲੇ ।
ਪਾਟੀ ਹੋਈ ਗੁਰਿਆ ਦੀ ਗੋਦੜੀ 'ਚੋਂ,
ਨਾਨਕ ਦੇਵ ਦੇ ਦਰਸ ਕਰਵਾਉਨ ਵਾਲੇ ।
ਪਾ ਕੇ ਕੁੰਡੀਆਂ ਪਰ ਉਪਕਾਰ ਦੀਆਂ,
ਖਿੱਚ ਖਿੱਚ ਕੇ ਜੱਗ ਨੂੰ ਲਿਆਉਨ ਵਾਲੇ ।
ਜਨਮ ਸਾਖੀ ਦੇ ਭੇਤ ਓਹ ਖੋਲ੍ਹ ਗਏ ਨੇ,
ਪਰਲੋ ਤੀਕ ਨਹੀਂ ਜੇੜ੍ਹੇ ਭੁਲਾਉਨ ਵਾਲੇ ।
ਗੁਰੂ ਸਾਹਿਬ ਦੇ ਜੋੜਿਆਂ ਘੋੜਿਆਂ ਦੀ,
ਖ਼ਾਕ ਅੱਖੀਆਂ ਨਾਲ ਉਠਾਉਨ ਵਾਲੇ ।
ਰਾਹੋਂ ਭੁੱਲਿਆਂ ਸੁੱਤਿਆਂ ਬੰਦਿਆਂ ਨੂੰ,
ਝੂਣ ਝੂਣ ਕੇ ਸਿਰੋਂ ਜਗਾਉਨ ਵਾਲੇ ।
"ਸ਼ਰਫ਼" ਅੰਗ ਗੁਰਿਆਈ ਦੇ ਸਜੇ ਸੱਜੇ,
"ਅੰਗਦ ਦੇਵ ਜੀ" ਗੁਰੂ ਕਹਾਉਨ ਵਾਲੇ ।
--o--

ਪ੍ਰੇਮ-ਟੀਸੀ

ਸੱਚੇ ਪਾਕ ਪਵਿੱਤਰ ਅੰਗਦ,
ਜਯੋਂ ਅੰਮ੍ਰਿਤ ਦਾ ਪਾਣੀ ।
ਦੁਨੀਆਂ ਦੇ ਵਿਚ ਦਾਨੇ ਦਾਨੀ,
ਜਯੋਂ ਸਤਿਗੁਰ ਦੀ ਬਾਣੀ ।


੩੫.