ਪੰਨਾ:ਨੂਰੀ ਦਰਸ਼ਨ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਵੇ ਵਾਙ ਬੁਝਾਈ ਦੇਵੀ,
ਜਗਦੀ ਜੋਤ ਪਛਾਣੀ,-
'ਸ਼ਰਫ਼' ਵਿਖਾਈ ਓਹੋ ਕਰਕੇ,
ਜੋ ਮਾਲਕ ਮਨ-ਭਾਣੀ ।
--o--
ਸਤਿਗੁਰ ਜੀ ਦਾ ਨਾਮ ਅਨੋਖਾ,
ਲੂੰ ਲੂੰ ਵਿੱਚ ਰਚਾਇਆ,
ਜਿਸ ਪਾਸੇ ਵੱਲ ਨਿਗ੍ਹਾ ਦੁੜਾਈ,
ਓਹੋ ਨਜ਼ਰੀ ਆਇਆ,
ਐਸੀ ਉੱਚੀ ਟੀਸੀ ਉੱਤੇ,
ਪਕੜ ਪਰੇਮ ਚੜ੍ਹਾਇਆ,-
'ਸ਼ਰਫ਼' ਪਯਾਰੇ ਨਾਨਕ ਜੀ ਦਾ,
ਰੁਤਬਾ ਅੰਗਦ ਪਾਇਆ ।

--o--


੩੬.