ਪੰਨਾ:ਨੂਰੀ ਦਰਸ਼ਨ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਰੇ ਇਕ ਇਕ ਤੁਬਕਿਓਂ ਤੁਸੀਂ ਵੇਂਹਦੇ,
ਜਾਰੀ ਨੂਹ ਦਾ ਫੇਰ ਤੂਫ਼ਾਨ ਹੁੰਦਾ ।'

ਬੋਲੀ ਵਾ, "ਮੈਂ ਗੁਰਾਂ ਦੀ ਟਹਿਲ ਅੰਦਰ,
ਬੜੇ ਸੁਖਾਂ ਦੇ ਸਾਸ ਲੰਘਾਂਵਦੀ ਸਾਂ ।
ਕਦੀ ਪੱਖਾ ਸਰ੍ਹਾਣੇ ਤੇ ਝੱਲਦੀ ਸਾਂ,
ਪੈਰ ਚੁੰਮ ਕੇ ਕਦੀ ਜਗਾਂਵਦੀ ਸਾਂ ।
ਕਿਸੇ ਗ਼ੈਰ ਦੀ ਹੋਈ ਹੋਈ ਅੱਖ ਕੈਰੀ,
ਸੁਲਹੀ ਖ਼ਾਨ ਵਾਂਗਰ ਜੇਕਰ ਪਾਂਵਦੀ ਸਾਂ ।
ਸਣੇ ਘੋੜਿਆਂ ਓਹੋ ਜਹੇ ਪਾਪੀਆਂ ਨੂੰ,
ਸੁੱਟ ਆਵੇ ਦੇ ਵਿੱਚ ਜਲਾਂਵਦੀ ਸਾਂ ।

ਮਿਲਦੀ ਆਗਯਾ ਕਦੇ ਜੇ ਗੁਰੂ ਜੀ ਦੀ,
ਜ਼ੁਲਮੀ ਮਾਰ ਦੇਂਦੀ ਸਾਹ ਘੁੱਟ ਕੇ ਮੈਂ ।
ਫੜ ਕੇ ਪਾਰ ਸਮੁੰਦਰੋਂ ਸੁੱਟ ਦੇਂਦੀ,
ਰੁੱਖ ਜ਼ੁਲਮ ਦਾ ਜੜ੍ਹਾਂ ਤੋਂ ਪੁੱਟ ਕੇ ਮੈਂ ।

ਬੋਲੀ 'ਕਿਰਨ' ਪੜਗੋਲੜੀ ਗੁਰੂ ਜੀ ਦੀ,-
'ਹਾਂ ਉਹ ਨਾੜ ਜਵਾਲਾ ਪਹਾੜ ਦੀ ਮੈਂ ।
ਹੈ ਸਾਂ ਜਾਲਦੀ ਤਾਲ ਮੈਂ ਈਰਖੀ ਦਾ,
ਆਵੇ ਵਿਚ ਸਾਂ ਵੈਰੀ ਨੂੰ ਸਾੜਦੀ ਮੈਂ ।
ਸ਼ਾਂਤਮਈ 'ਉਤਾਰ ਦੀ ਜ਼ਰਾ ਜੇਕਰ,
ਭਿੱਜੀ ਅੱਖ ਰਜ਼ਾ ਦੀ ਤਾੜਦੀ ਮੈਂ ।

  • ਓਥੇ ਚਿਖ਼ਾ ਗੁਲਜ਼ਾਰ ਬਣਾਈ ਹੈਸੀ,

ਏਥੇ ਸ੍ਵਰਗ ਹਰ ਕੋਲੇ 'ਚ ਵਾੜਦੀ ਮੈਂ ।


  • ਨਮਰੂਦ ਬਾਦਸ਼ਾਹ ਨੇ ਇਬਰਾਹੀਮ ਪੈਗ਼ੰਬਰ ਨੂੰ ਚਿਖ਼ਾ ਤੇ ਚੜ੍ਹਾਯਾ,

ਤਾਂ ਉਹ ਚਿਖ਼ਾ ਕੁਦਰਤ ਨਾਲ ਇਕ ਨਿਰਾਲੀ ਗੁਲਜ਼ਾਰ ਬਣ ਗਈ ਸੀ ।

੪੩.