ਪੰਨਾ:ਨੂਰੀ ਦਰਸ਼ਨ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਪਰ ਏਸ ਥਾਂ ਰਮਜ਼ ਇਹ ਨਿਆਰੜੀ ਸੀ,
ਜਿਹਨੂੰ ਖੋਲ੍ਹਕੇ ਗੁਰੂ ਨੇ ਦੱਸਣਾ ਸੀ :-
'ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਹੁੰਦੀ,
ਚੜ੍ਹ ਕੇ ਲੋਹ ਉੱਤੇ ਖਿੜ ਖਿੜ ਹੱਸਣਾ ਸੀ ।
--o--

ਸ਼ਾਂਤਮਈ

ਘੋੜਾ ਅਕਲ ਦਾ ਬੀੜ ਦਿਮਾਗ਼ ਮੇਰਾ,
ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ ।
ਡਿੱਠੇ ਜੇਠ ਮਹੀਨੇ ਦੇ ਭੱਠ ਲੌਂਦੇ,
ਝਾਕੀ ਥਲਾਂ ਦੀ ਫਿਰੀ ਖ਼ਿਆਲ ਅੰਦਰ ।
ਬਾਹਾਂ ਲੰਮੀਆਂ ਕਰ ਕਰ ਵੈਣ ਪੌਂਦੀ,
ਡਿਠੀ ਇੱਕ ਮੁਟਿਆਰ ਇਸ ਹਾਲ ਅੰਦਰ :-
ਮੱਛੀ ਵਾਙ ਬਰੇਤੇ ਤੇ ਪਈ ਤੜਫੇ,
ਫਸੀ ਹੋਈ ਸੀ ਕਿਰਨਾਂ ਦੇ ਜਾਲ ਅੰਦਰ ।

ਹੈ ਇਹ ਸੱਜਰੀ ਸੱਜਰੀ ਕੋਈ ਲਾੜੀ,
ਗਾਨਾ, ਮਹਿੰਦੀ ਪਏ ਸ਼ਗਨਾਂ ਦੇ ਦੱਸਦੇ ਸਨ ।
ਜਯੋਂ ਜਯੋਂ ਹਾੜੇ ਉਹ ਦੁੱਖਾਂ ਦੇ ਘੱਤਦੀ ਸੀ,
ਤਯੋਂ ਤਯੋਂ ਜ਼ੱਰੇ ਪਏ ਰੇਤ ਦੇ ਹੱਸਦੇ ਸਨ ।

ਬੁੱਲਾ ਲੋਅ ਦਾ ਚੱਲਿਆ ਇੱਕ ਐਸਾ,
ਕਿਣਕੇ ਰੇਤ ਦੇ ਉਡ ਉਡ ਔਣ ਲੱਗੇ ।
ਸੁਰਮੇਂ ਵਾਲੀਆਂ ਅੱਖੀਆਂ ਵਿੱਚ ਪੈ ਕੇ,
ਓਹਦੇ ਭਾ ਹਨੇਰ ਕੁਝ ਪੌਣ ਲੱਗੇ ।

੪੪.