ਪੰਨਾ:ਨੂਰੀ ਦਰਸ਼ਨ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਤੀ ਉੱਤੇ ਬੈਠਾ ਹੋਇਆ
ਅਰਸ਼ੀਂ ਜਾਵਣ ਲੱਗਾ ।

ਨਜ਼ਰ ਪਈ ਜਾਂ ਅੰਬਰ ਉੱਤੇ
ਚੰਦ ਪਿਆਰੇ ਵੱਲੇ ।
ਹਸ ਹਸ ਉਹਨੂੰ ਇਹ ਮੈਂ ਕਹਿਆ:
"ਚੰਨਾ ! ਬੱਲੇ ਬੱਲੇ ।

ਅਸ਼ਕੇ ਬੇਲੀ ਅਸ਼ਕੇ ਯਾਰਾ !
ਅਸ਼ਕ ਤੇਰਾ ਹੋਣਾ ।
ਸੁੰਦਰ, ਰੂਪ ਅਨੂਪ ਤੇਰਾ ਇਹ
ਦੁਨੀਆਂ ਦਾ ਦਿਲ ਮੋਹਣਾ ।

ਤੂੰ ਅੰਬਰ ਦੇ ਮੱਥੇ ਉੱਤੇ
ਨੂਰੀ ਤਿਲਕ ਕਹਾਵੇਂ ।
ਫੁੱਲ ਰੰਗੀਲੇ ਫੱਲ ਛਬੀਲੇ,
ਮਿੱਠੇ ਸ਼ਹਿਦ ਬਣਾਵੇਂ ।

ਮੇਰੇ ਸ਼ੇਅਰਾਂ ਅੰਦਰ ਭੀ ਤੂੰ
ਨੂਰੀ ਨੁਕਤੇ ਪਾਵੇਂ ।
ਮੈਨੂੰ ਭੀ ਤੂੰ ਭੇਦ ਹਕੀਕੀ
ਘੁੰਡੀ ਖੋਹਲ ਵਿਖਾਵੇਂ ।

ਐਪਰ ਤੈਥੋਂ ਗੱਲ ਪੁੱਛਾਂ ਇੱਕ
ਸੱਚ ਦੱਸੀਂ ਇਹ ਮੈਨੂੰ ।
ਪ੍ਰੇਮ ਵਿਛੋੜਾ ਲੱਗਾ ਹੋਇਆ
ਕਿਸਦਾ ਹੈ ਇਹ ਤੈਨੂੰ ?

ਤੀਲੇ ਵਾਙੂੰ ਸੁਕ ਸੁਕ ਕੇ ਤੂੰ
ਆਪਣਾ ਆਪ ਮੁਕਾਵੇਂ।
ਏਹੋ ਜੇਹਾ ਦੁੱਖ ਤਸੀਹਾ
ਕਿਸਦੇ ਬਦਲੇ ਪਾਵੇਂ ?

੫੩.