ਪੰਨਾ:ਨੂਰੀ ਦਰਸ਼ਨ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੁੰਮ ਹੋਵੇਂ ਤੂੰ ਇਕ ਦਿਨ ਐਸਾ,
ਨਾਉਂ ਨ ਦਿੱਸੇ ਤੇਰਾ ।
ਪ੍ਰੇਮ ਤੇਰਾ ਇਹ ਦੁਨੀਆਂ ਉੱਤੇ
ਪਾਵੇ ਘੋਰ ਅੰਧੇਰਾ ।"

ਚੰਨ ਪਿਆਰਾ ਆਖਣ ਲੱਗਾ:
"ਸੁਣ ਤੂੰ 'ਸ਼ਰਫ਼' ਪਿਆਰੇ !
ਭੇਤ ਹਕੀਕੀ ਖੋਲ੍ਹਣ ਜੇਹੜੇ ।
ਜਾਣ ਚੜ੍ਹਾਏ *ਦਾਰੇ ।

ਐ-ਪਰ ਤੈਨੂੰ ਮਹਿਰਮ ਕਰਕੇ
ਗੁੱਝਾ ਭੇਦ ਸੁਣਾਵਾਂ ।
ਕਿਉਂ ਮੈਂ ਫੁੱਲਾਂ ਕਿਉਂ ਮੈਂ ਸੁੱਕਾਂ
ਕਿਉਂ ਕਿਤੇ ਗੁੰਮ ਜਾਵਾਂ ।

ਮੈਂ ਹਾਂ ਉਸ ਤੇ ਆਸ਼ਕ ਜਿੰਨ੍ਹੇ
ਐਸਾ ਇਸ਼ਕ ਕਮਾਇਆ ।
ਪ੍ਰੇਮ ਚਿਖਾ ਤੇ ਚੜ੍ਹ ਜਿੰਨ੍ਹੇ
ਰਬ ਨੂੰ ਵੀ ਤੜਫਾਇਆ।

ਜਲਵਾ ਤੂਰ ਪਹਾੜੀ ਵਾਲਾ ।
ਜਿੰਨ੍ਹੇ ਲੋਹ ਤੇ ਡਿੱਠਾ।
ਸ਼ਹਿਦ ਸ੍ਵਰਗੀ ਜਾਤਾ ਜਿੰਨ੍ਹੇ
ਭਾਣਾ ਓਹਦਾ ਮਿੱਠਾ।

ਸ਼ਾਂਤਮਈ ਦਾ ਪੁਤਲਾ ਬਣਕੇ
ਜਗ ਉੱਤੇ ਉਹ ਆਇਆ ।
ਲੱਖਾਂ ਦੁੱਖ ਤਸੀਹੇ ਝੱਲੇ
ਮੱਥੇ ਵੱਟ ਨ ਪਾਇਆ।


  • ਸੂਲੀ।

੫੪.