ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/62

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜੇਹੜਾ ਬੰਦਾ ਤਰਨ ਨ ਜਾਣੇ
ਤਾਰਨ ਉਹਨੂੰ ਆਇਆ।

ਵਾਹ ਉਹ ਨੱਗਰ, ਨੱਗਰ ਦੇ ਵਿਚ
ਹਰਿਮੰਦਰ ਇਕ ਉੱਚਾ।
ਗੁਰ-ਧਾਮਾਂ ਦੀ ਮਾਲਾ ਅੰਦਰ,
ਮੋਤੀ ਚਮਕੇ ਸੁੱਚਾ।

ਜਲਵੇ ਉਹਦੇ ਦੁਨੀਆਂ ਅੰਦਰ,
ਖਿੰਡੇ ਚਾਰ -ਚੁਫ਼ੇਰੇ।
ਸੂਰਜ ਚੰਨ ਜਿਨ੍ਹਾਂ ਨੂੰ ਆਖਣ
ਓਹਦੇ ਦਰ ਦੇ ਚੇਰੇ।

ਸੂਰਜ ਚੰਵਰ ਝੁਲਾਵੇ ਉਹਨੂੰ
ਕਿਰਨਾਂ ਸੁੱਟ ਸਵੇਰੇ।
ਸਾਫ਼ ਕਰੇਂਦਾ ਨਾਲ ਜ਼ਰੀ ਦੇ
ਉਹਦੇ ਕੁੱਲ ਬਨੇਰੇ।

ਚੜ੍ਹਦੇ ਵੱਲੋਂ ਦਰਸ਼ਨ ਕਰ ਕਰ
ਅੱਖ ਸੁਨਹਿਰੀ ਸੇਕੇ।
ਲਹਿੰਦੇ ਵੱਲੋਂ ਅਸਤਨ ਲੱਗਾ
ਨਿਉਂ ਨਿਉਂ ਮੱਥਾ ਟੇਕੇ।

ਓਸ ਪਵਿੱਤਰ ਧਰਤੀ ਸੰਦਾ
ਮੈਂ ਵੀ ਹਾਂ ਇਕ ਗੋੱਲਾ।
'ਗੁਰ ਅਰਜਨ' ਦਾ ਪ੍ਰੇਮ-ਪੁਜਾਰੀ
ਕਮਲਾ ਰਮਲਾ ਭੋਲਾ।

ਹਰ ਮੱਸਿਆ ਵਿਚ ਅਰਸ਼ੋਂ ਆਕੇ
ਉੱਥੇ ਸਤਿਗੁਰ ਪਿਆਰੇ।
ਪ੍ਰੇਮ ਝਰੋਕੇ ਅੰਦਰ,
ਬਹਿ ਕੇ ਦੇਂਦੇ ਪਾਕ ਨਜ਼ਾਰੇ।

੫੬.