ਪੰਨਾ:ਨੂਰੀ ਦਰਸ਼ਨ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਏਸੇ ਦਾ ਪਰੇਰਿਆ ਸੁਨੌਨ ਮੈਂ ਭੀ ਆ ਗਿਆ ਹਾਂ,
ਨਿੱਕਾ ਜਿਹਾ ਕਿੱਸਾ ਇਹ ਜੋ ਏਸਦਾ ਬਣਾਇਆ ਏ ।
ਹਰੀ ਭਰੀ ਆਗਰੇ ਦੀ ਸਾਂਦਲਬਾਰ ਜੂਹ ਵਿੱਚ,
ਇੱਕ ਪਾਸੇ ਤੰਬੂ ਜਹਾਂਗੀਰ ਨੇ ਲਵਾਇਆ ਏ ।
ਦੂਜੇ ਪਾਸੇ ਵੱਲ ਮੀਰੀ ਪੀਰੀ ਦਿਆਂ ਮਾਲਕਾਂ ਨੇ,
ਸਜ ਧਜ ਨਾਲ ਡੇਰਾ ਆਪਣਾ ਸਜਾਇਆ ਏ ।
ਚੰਦ ਦੇ ਦਵਾਲੇ ਜਿੱਦਾਂ ਹੋਵੇ ਪਰਵਾਰ ਪਿਆ,
ਲਾਂਭੇ ਚਾਂਭੇ ਸੇਵਕਾਂ ਨੇ ਘੇਰਾ ਏਦਾਂ ਪਾਇਆ ਏ ।
ਕਾਂਗਿਆਰੀ ਜਿਹਾ ਸੁੱਕਾ ਲਿੱਸਾ ਮਾੜਾ ਬੰਦਾ ਇੱਕ,
ਪੁੱਛਦਾ ਪੁਛਾਂਦਾ ਪਤਾ ਓਥੇ ਏਦਾਂ ਆਇਆ ਏ:-
'ਛੇਤੀ ਦੱਸੋ ਲੋਕੋ ! ਮੈਨੂੰ ਡੇਰਾ ਪਾਤਸ਼ਾਹ ਵਾਲਾ,
ਓਹਨਾਂ ਦੇ ਵਿਛੋੜੇ ਮੇਰੇ ਦਿਲ ਨੂੰ ਸਤਾਇਆ ਏ ।'
ਜਾਤਾ ਪਹਿਰੇ ਵਾਲਿਆਂ ਨੇ ਦੁਖੀ ਫ਼ਰਿਆਦੀ ਕੋਈ,
ਬਾਦਸ਼ਾਹੀ ਖ਼ੈਮੇ ਅੱਗੇ ਓਸਨੂੰ ਪੁਚਾਇਆ ਏ ।
ਨੇਜੇ ਦੀ ਅੜੇਸ ਨਾਲ ਪਹਿਰੇਦਾਰ ਡੱਕ ਅੱਗੋਂ,
ਸ਼ਾਹੀ ਹੁਕਮ ਔਣ ਤੀਕ ਬਾਹਰ ਹੀ ਠਹਿਰਾਇਆ ਏ ।
ਹੱਕੇ ਬੱਕੇ ਹੋਕੇ ਓਨ੍ਹੇ ਆਜਿਜ਼ੀ ਦੇ ਨਾਲ ਕਿਹਾ:-
'ਕਯੋਂ ਜੀ ਤੁਸਾਂ ਅਗ੍ਹਾਂ ਜਾਣੋ ਮੈਨੂੰ ਕਯੋਂ ਹਟਾਇਆ ਏ ?
ਮੈਂ ਤਾਂ ਏਹ ਸੁਣਯਾ ਸੀ, 'ਏਥੇ ਉਹ ਨਿਵਾਜੀ ਦਾ ਏ,
ਜੇੜ੍ਹਾ ਚਵ੍ਹਾਂ ਪਾਸਿਆਂ ਤੋਂ ਹੁੰਦਾ ਠੁਕਰਾਇਆ ਏ ।
ਸੁਣਯਾ ਸੀ, ਏਥੇ ਆ ਕੇ ਚਿੱਤ ਸ਼ਾਂਤ ਹੋਂਵਦਾ ਏ,
ਤਸਾਂ ਮੇਰੇ ਸੀਨੇ ਸਗੋਂ ਭਾਂਬੜ ਭੜਕਾਇਆ ਏ ।
ਆਖਦੇ ਸੀ, 'ਰੱਬ ਵਾਲੀ ਲੋ ਏਥੇ ਲੱਗ ਜਾਂਦੀ,
ਤੁਸਾਂ ਮੇਰਾ ਮਨ ਦੀਵਾ ਜਗਦਾ ਬੁਝਾਇਆ ਏ ।
ਆਯਾ ਸੀ ਲਹੌਣ ਏਥੇ ਬੇੜੀ ਮੈਂ ਚੁਰਾਸੀਆਂ ਦੀ,
ਤੁਸਾਂ ਸਗੋਂ ਨੇਜ਼ਿਆਂ ਤੇ ਤੇਗ਼ਾਂ 'ਚ ਫਸਾਇਆ ਏ !'

੬੩.