ਪੰਨਾ:ਨੂਰੀ ਦਰਸ਼ਨ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਫ਼ ਜੀ ਦੀ ਜੀਵਨੀ ਅਤੇ ਕਵਿਤਾ ਦੀ ਪੜਤਾਲ ਵਲੋ:-ਸੀ ਮਾਨ ਡਾ: ਮੋਹਣ ਸਿੰਘ ਐਮ. ਏ., ਪੀ. ਐਚ. ਡੀ. ਡੀ. ਲਿੱਟ, ਓਰੀਐਂਟਲ ਕਾਲਜ ਲਾਹੌਰ । ਕਵਿਤਾ ਹੋਏ ਹਨ, ਸਾਯਾ ਆ , ਬਅਰ ਹੁਣ | ‘ਸ਼ਰਫ ਤਖ਼ਲਸ ਹੈ, ਆਪ ਦਾ ਪੂਰਾ ਨਾਂ ਫ਼ੀਰੋਜ਼ ਦੀਨ ਹੈ । ਅਜ ਤਕ ਪੰਜਾਬੀ ਕਵਿਤਾ ਵਿਚ ਆਪ ਤੋਂ ਪਹਿਲਾਂ ਇਕੋ ਹੀ ਸ਼ਰਫ ਹੋਇਆ ਹੈ । ਸ਼ੇਖ਼ ਜਾਂ ਸ਼ਾਹ ਸ਼ਰਫ਼ । ਬੁ ਅਲੀ ਕਲੰਦਰ ਪਾਨੀਪਤੀ ਜੀ ਦਾ ਨਾਂ ਸ਼ਰਫ਼ ਸੀ । ਪਰ ਮੇਰੇ ਕਿਆਸੇ ਪੰਜਾਬੀ ਕਵਿਤਾ ਉਨਾਂ ਕਾਹਨੂੰ ਕੀਤੀ ਹੋਣੀ ਹੈ ! ਸ਼ੇਖ਼ ਸ਼ਫ਼ਰ ਜੀ ਕੋਈ ਹੋਰ ਬਜ਼ੁਰਗ ਹੋਏ ਹਨ । ਸ਼ਰਫ ਜੀ ਦੇ ਪਿਤਾ ਦਾ ਨਾਂ ਖ਼ਾਨ ਵੀਰ ਖ਼ਾਨ ਜੀ ਹੈ । ਪਿਤਾ ਜੀ ਦਾ ਸਾਯਾ ਆਪ ਦੇ ਸਿਰ ਤੋਂ ਆਪ ਦੇ ਲੜਕਪਨ ਵਿਚ ਹੀ ਉਠ ਗਿਆ | ਆਪ ਦੀ ਉਮਰ ਹੁਣ ੩੬ ਸਾਲਾਂ ਦੀ ਹੈ । ਏਸ ਹਿਸਾਬ ਆਪ ਦਾ ਜਨਮ ੧੮੯੮ ਈ: ਦੇ ਲਗ ਭਗ ਹੋਇਆ । ਆਪ ਦਾ ਰੰਗ ਸਾਂਵਲਾ, ਕੱਦ ਦਰਮਿਆਨਾ ਹੈ । ਆਪ ਦੀ ਪੁਸ਼ਾਕ ਜਿਹਾ ਕ ਤਸਵੀਰ ਤੋਂ ਪ੍ਰਗਟ ਹੈ ਕਮੀਜ਼ ਸਲਵਾਰ ਆਮ ਲਹੌਰੀ ਮੁਸਲਮਾਨਾਂ ਦੀ ਹੈ । ਆਪ ਦਾ ਜਨਮ ਖਾਸ ਲਹੌਰ, ਨਾਨਕੇ ਸ਼ਹਿਰ ਵਿਚ ਹੋਇਆ । ਆਪ ਦੀ ਆਯੂ ਦੇ ਪਹਿਲੇ ਛੇ ਸੱਤ ਸਾਲ ਪੇਂਡੂ ਜੀਵਨ ਦਾ ਰਸ ਲੈਂਦਿਆਂ ਲੰਘੇ । ਫੇਰ ਆਪ ਲਹੌਰ ਆਏ ਨੇ ਕੇਵਲ ਦੂਸਰੀ ਜਮਾਤ ਤਕ ਹੀ ਮਦਰੱਸਾ ਅੰਜੇ ਕੋਲ ਆਪ ਨੇ ਕੇਵਲ ਸਾਹਿੱਤ-ਸੇਵਾ