ਪੰਨਾ:ਨੂਰੀ ਦਰਸ਼ਨ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਨੇ ਚਿਰ ਵਿੱਚ ਆ ਕੇ ਚੋਬਦਾਰ ਆਖਿਆ ਇਹ:-
'ਚੱਲ ਭਾਈ ਚੱਲ' ਤੈਨੂੰ ਬਾਦਸ਼ਾਹ ਬੁਲਾਇਆ ਏ ।'
ਡੱਕੋ ਡੋਲੇ ਖਾਂਵਦਾ ਉਹ ਬਾਦਸ਼ਾਹ ਦੇ ਕੋਲ ਗਿਆ,
ਸਿਹਾਰੀ ਤੇ ਬਿਹਾਰੀ ਵਾਂਙੂੰ ਸੀਸ ਨੂੰ ਨਿਵਾਇਆ ਏ ।
ਲੱਕ ਦੀ ਲੰਗੋਟੀ ਲੜੋਂ ਪੀਚੀ ਹੋਈ ਗੰਢ ਵਿੱਚੋਂ,
ਟਕਾ ਇੱਕ ਖੋਲ੍ਹ ਕੇ ਤੇ ਅੱਗੇ ਚਾ ਟਿਕਾਇਆ ਏ ।
ਨਾਲੇ ਖੱਭਲ ਘਾਹ ਦੀਆਂ ਤਿੜਾਂ ਵਾਲਾ ਪੂਲਾ ਇੱਕ
ਕੱਢਕੇ ਤਰੰਗੜੀ ਚੋਂ ਘੋੜੇ ਲਈ ਵਿਖਾਇਆ ਏ ?
ਪੈਰਾਂ ਉਤੇ ਸੀਸ ਧਰ, ਮੱਥੇ ਨਾਲ ਧੂੜ ਲਾਈ,
ਮੂੰਹੋਂ ਡਾਢੀ ਆਜਜ਼ੀ ਦੇ ਨਾਲ ਇਹ ਸੁਣਾਇਆ ਏ:-
'ਆਵਾ ਗੌਨੀ ਗੇੜ ਵਿਚੋਂ ਕਰੋ ਕਲਿਆਨ ਮੇਰੀ,
ਸੱਚੇ ਪਾਤਸ਼ਾਹ ! ਡਾਢਾ ਪਾਪਾਂ ਨੇ ਸਤਾਇਆ ਏ ।'
ਸੁਣ ੨ ਗੱਲਾਂ ਉਸ *'ਘਾਈ' ਵਾਲੇ 'ਘਾਹੀ' ਦੀਆਂ,
ਬੁੱਲ੍ਹੀਆਂ ਦਾ ਫੁੱਲ ਜਹਾਂਗੀਰ ਨੇ ਖਿੜਾਇਆ ਏ ।
ਕਹਿਣ ਲੱਗਾ 'ਸੁਣ ਭਾਈ ! ਮੁਕਤੀ ਦੇ ਚਾਹਵਾਨਾ !
ਪਿੰਡ ਪੀੜ੍ਹ, ਲੈ ਲੈ ਮੈਥੋਂ ਜੇੜ੍ਹਾ ਤੈਨੂੰ ਭਾਇਆ ਏ ।
ਮੁਕਤੀ ਤੇ ਨਜਾਤ ਕਿੱਥੋਂ ਕਿਸੇ ਨੂੰ ਮੈਂ ਦੇਣ ਜੋਗਾ,
ਮੈਨੂੰ ਮੇਰੇ ਆਪਣੇ ਹੀ ਪਾਪਾਂ ਕਲਪਾਇਆ ਏ ।
ਸਿਦਕੀ-ਪਤੰਗਿਆ ਓਏ, ਦੀਵਿਆ-ਪ੍ਰੇਮ ਦਿਆ ।
ਮੇਰਾ ੫ਤਾ ਦੇਕੇ ਤੈਨੂੰ ਕਿਸੇ ਨੇ ਠਗਾਇਆ ਏ ।
ਜੇੜ੍ਹੇ ਸੱਚੇ ਪਾਤਸ਼ਾਹ ਨੂੰ ਫ਼ਿਰਨਾ ਏਂ ਲੱਭਦਾ ਤੂੰ,
ਓਸ ਹਰਿ ਗੋਬਿੰਦ ਜੀ ਨੇ ਡੇਰਾ ਔਹ ਲਗਾਇਆ ਏ ।
ਏਨੀ ਗੱਲ ਸੁਣੀ ਜਦੋਂ ਭਾਈ ਘਾਹੀ ਗੁੱਸੇ ਨਾਲ,
ਮੱਥੇ ਉੱਤੇ ਵੱਟ ਪਾ ਕੇ ਰੰਗ ਨੂੰ ਵਟਾਇਆ ਏ ।


  • ਲੰਗੋਟੀ ।

੬੪.