ਪੰਨਾ:ਨੂਰੀ ਦਰਸ਼ਨ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



'ਮੂੰਹ 'ਡਲ' ਦਾ ਲਿਸ਼ਕਿਆ ਵਾਂਗ ਸ਼ੀਸ਼ੇ,
ਝਲਕ ਵੇਖਕੇ ਜੁੱਤੀ ਦੇ ਤਾਰਿਆਂ ਦੀ ।

'ਸਿੱਧੇ ਹੋਏ ਸਲਾਮੀ ਨੂੰ ਰੁਖ ਬੂਟੇ,
ਅੱਖ ਅੱਖ ਕਰੂੰਬਲਾਂ ਖੋਲ੍ਹ ਦਿੱਤੀ ।
'ਛੜੇ ਇਕੋ ਕਸਤੂਰੇ ਨੇ ਖੁਸ਼ੀ ਅੰਦਰ,
ਬੋਲੀ ਕਈਆਂ ਜਨੌਰਾਂ ਦੀ ਬੋਲ ਦਿੱਤੀ ।

'ਅੰਤ ਆਣਕੇ ਮਿਹਰ ਕਰਤਾਰ ਕੀਤੀ,
ਭਾਗ ਭਰੀ ਦੇ ਭਾਗ ਭੀ ਹੱਸ ਪਏ ।
'ਠੁਮ ਠੁਮ ਗੁਰੂ ਜੀ ਵਿਹੜੇ 'ਚ ਵੜੇ ਆ ਕੇ,
ਛਮ ਛਮ ਮੀਂਹ ਉਪਕਾਰ ਦੇ ਵੱਸ ਪਏ ।
'ਏਧਰ 'ਚਰਨ' ਰਕਾਬ ਚੋਂ ਗਏ ਚੁੰਮੇਂ,
ਓਧਰ ਦੁੱਖ ਵਿਛੋੜੇ ਦੇ ਨੱਸ ਪਏ ।
'ਹੰਝੂ ਨਿਕਲ ਕੇ ਮਾਈ ਦੇ ਦੋ ਨਾਲੇ,
ਹੈਸਨ ਗੁਰਾਂ ਦੇ ਗਾਉਂਦੇ ਜੱਸ ਪਏ ।

'ਮੋਤੀ ਟੁੱਟਦੇ ਵੇਖ ਕੇ ਸਿਦਕ ਵਾਲੇ,
ਵੇਖੋ ਮੁੱਲ ਇਹ ਸੱਚੀ ਸਰਕਾਰ ਦਿੱਤਾ ।
'ਸਿਰ ਸਦਕਾ ਉਸਦੇ ਦੋ ਹੰਝੂਆਂ ਦਾ,
ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿੱਤਾ ।

'ਓੜਕ ਕੱਤਿਆ ਹੋਇਆ ਉਹ ਭਗਤਣੀ ਦਾ,
ਜਾਮਾ ਸੀਪਕੇ ਪੇਸ਼ ਹਜ਼ੂਰ ਹੋਇਆ ।
'ਬਿਰਧ ਪੋਟਿਆਂ ਦਾ ਡਿੱਠਾ ਸਿਦਕ ਜਦੋਂ,
ਐਸੀ ਖ਼ੁਸ਼ੀ ਅੰਦਰ ਰੱਬੀ ਨੂਰ ਹੋਇਆ ।
'ਖੇਡਣ ਲੱਗ ਪਈ ਮੁਸਕੜੀ ਬੁੱਲ੍ਹੀਆਂ ਤੇ,
ਓਹਦਾ ਕੱਤਿਆ ਕੁੱਲ ਮਨਜ਼ੂਰ ਹੋਇਆ ।
'ਨਾਲੇ ਏਸ ਦੁਨੀਆਂ ਨਾਲੇ ਓਸ ਦੁਨੀਆਂ,
ਸਿਦਕਵਾਨ ਦਾ ਨਾਂ ਮਸ਼ਹੂਰ ਹੋਇਆ ।

੭੦.